ਸਰੀ (ਏਕਜੋਤ ਸਿੰਘ): ਕੈਨੇਡਾ ‘ਚ ਹਰ ਸਾਲ, 28 ਅਪ੍ਰੈਲ ਦਾ ਦਿਨ ਕੰਮਾਂ ‘ਤੇ ਜਾਣ ਵਾਲੇ ਵਿਅਕਤੀਆਂ ਅਤੇ ਉਹ ਲੋਕ ਜੋ ਕੰਮ ਕਰਦੇ ਸਮੇਂ ਆਪਣੀ ਜਾਨ ਗੁਆ ਚੁੱਕੇ ਹਨ, ਨੂੰ ਯਾਦ ਕਰਨ ਲਈ ਇਸ ਦਿਨ ਸ਼ਰਧਾਂਜ਼ਲੀ ਦਿਵਸ ਵਜੋਂ ਮਨਾਉਂਦੇ ਹਨ। ਪੂਰੇ ਕੈਨੇਡਾ ਵਿੱਚ, 28 ਅਪ੍ਰੈਲ ਨੂੰ ਸੋਗ ਦਾ ਦਿਨ ਮਨੋਨੀਤ ਕੀਤਾ ਗਿਆ ਹੈ। ਹਰ ਸਾਲ, ਪੂਰੇ ਸੂਬੇ ਵਿੱਚ ਕਾਮੇ, ਪਰਿਵਾਰ, ਰੁਜ਼ਗਾਰਦਾਤਾ ਅਤੇ ਵੱਖ ਵੱਖ ਭਾਈਚਾਰੇ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਨੌਕਰੀ ਕਰਦੇ ਸਮੇਂ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ ਅਤੇ ਅਸੀਂ ਇਸ ਦਿਨ ਨੂੰ ਯਾਦ ਕਰਕੇ ਅਗੋਂ ਨੌਕਰੀਆਂ ਦੌਰਾਨ ਆਲੇ-ਦੁਆਲੇ ਦੇ ਮਾਹੌਲ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਲਈ ਆਪਣੀ ਵਚਨਬੱਧਤਾ ਕਰਦੇ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੰਮ ਵਾਲੀ ਥਾਂ ਦੀਆਂ ਸੱਟਾਂ ਅਤੇ ਬਿਮਾਰੀਆਂ ਨਾਲ 146 ਬੀ.ਸੀ. ਕਾਮਿਆਂ ਮੌਤ ਹੋਈ। ਅੱਧੇ ਤੋਂ ਵੱਧ (78) ਕੰਮ ਨਾਲ ਸਬੰਧਤ ਮੌਤਾਂ ਕਿੱਤਾਮੁਖੀ ਬਿਮਾਰੀ ਦੇ ਨਤੀਜੇ ਵਜੋਂ ਹੋਈਆਂ ਸਨ ਅਤੇ 68 ਕੰਸਟ੍ਰਕਸ਼ਨ ਸਮੇਂ ਐਸਬੈਸਟਸ ਦੇ ਸੰਪਰਕ ਦਾ ਨਤੀਜਾ ਸਨ । ਹਰ ਸੱਟ, ਬਿਮਾਰੀ, ਜਾਂ ਮੌਤ ਤੋਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨੌਕਰੀ ਸਮੇਂ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ ਇੰਮਪਲੋਇਰਜ਼ (ਰੁਜ਼ਗਾਰਦਾਤਾਵਾਂ) ਵੀ ਇਹ ਯਕੀਨੀ ਬਣਾਉਣ ਕਿ ਕਾਮੇ ਸਿਹਤਮੰਦ, ਸੁਰੱਖਿਅਤ ਰਹਿਣ ਅਤੇ ਆਪਣੇ ਪਰਿਵਾਰਾਂ ਨਾਲ ਸੁਖੀ ਵੱਸਣ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਮ ਦੀ ਸੁਰੱਖਿਆ ਨੂੰ ਲੈ ਕੇ ਹੋਰ ਸਖ਼ਤ ਨਿਯਮ, ਵਿਸ਼ੇਸ਼ ਕਰਕੇ ਉੱਚ-ਖ਼ਤਰੇ ਵਾਲੀਆਂ ਉਦਯੋਗਾਂ ਵਿੱਚ (ਜਿਵੇਂ ਕਿ ਨਿਰਮਾਣ, ਖਾਣ-ਖੁਦਾਈ ਅਤੇ ਰਸਾਇਣਕ ਉਦਯੋਗ), ਲਾਗੂ ਕਰਨ ਦੀ ਲੋੜ ਹੈ।
ਸ਼ੋਕ ਦਿਵਸ ਦੇ ਸਮਾਰੋਹ ਸਾਰੇ ਕੈਨੇਡਾ ਵਿੱਚ ਹੋਣਗੇ। ਵੈਨਕੂਵਰ ਵਿੱਚ, ਜੈਕ ਪੂਲ ਪਲਾਜ਼ਾ ‘ਤੇ ਸਵੇਰੇ 10:30 ਵਜੇ ਲਾਈਵਸਟ੍ਰੀਮ ਸਮਾਰੋਹ ਹੋਵੇਗਾ। ਵਿਕਟੋਰੀਆ ਵਿੱਚ, ਕੈਮੋਸਨ ਕਾਲਜ ਵਿਖੇ ਸਵੇਰੇ 11:30 ਵਜੇ ਸਮਾਰੋਹ ਹੋਵੇਗਾ। ਓਟਾਵਾ ਵਿੱਚ, ਮੇਜਰਜ਼ ਹਿੱਲ ਪਾਰਕ ‘ਤੇ ਕੰਸਟਰਕਸ਼ਨ ਵਰਕਰ ਮੋਨੂਮੈਂਟ ‘ਤੇ ਸਮਾਰੋਹ ਹੋਵੇਗਾ। ਸਮਾਰੋਹਾਂ ਵਿੱਚ ਮੋਮਬੱਤੀਆਂ ਜਗਾਉਣ, ਫੁੱਲਮਾਲਾਵਾਂ ਰੱਖਣ, ਕਾਲੇ ਰਿਬਨ ਪਹਿਨਣ ਅਤੇ ਸਵੇਰੇ 11:00 ਵਜੇ ਇੱਕ ਮਿੰਟ ਦਾ ਮੌਨ ਰੱਖਣ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ। ਪਾਰਲੀਮੈਂਟ ਹਿੱਲ ਅਤੇ ਸਾਰੀਆਂ ਸੰਘੀ ਸਰਕਾਰੀ ਇਮਾਰਤਾਂ ‘ਤੇ ਕੈਨੇਡੀਅਨ ਝੰਡੇ ਅੱਧੇ ਝੁਕੇ ਹੋਣਗੇ।
ਇਸ ਸਾਲ ਦਾ ਥੀਮ ”ਕੰਮ ਨੂੰ ਸੁਰੱਖਿਅਤ ਬਣਾਓ” ਸੁਰੱਖਿਅਤ ਕੰਮ ਵਾਲੀਆਂ ਥਾਵਾਂ ‘ਤੇ ਰੱਖਿਆ ਗਿਆ ਹੈ।