ਬਰਫ਼ ਹੈ, ਧੁੰਦ ਹੈ, ਕੋਹਰਾ ਹੈ
ਇੱਕ ਕਮਾਈ ,ਦੂਜਾ ਪੜ੍ਹਾਈ ਦਾ ਫ਼ਿਕਰ
ਕਾਲਜ ਤੋਂ ਮੁੜ ਕੇ ਕੰਮ ‘ਤੇ ਭੱਜਣਾ
ਮੁੜ ਕਿਰਾਏ ਦੇ ਘਰ ਵਿੱਚ ਆਉਣਾ
ਤਾਂ ਰੋਟੀ ਟੁੱਕ ਦੇ ਹੀਲੇ ਦਾ ਫ਼ਿਕਰ
ਕਦੇ ਰਾਹਾਂ ਵਿੱਚ ਘੰਟੇ ਗੁਜ਼ਰਦੇ
ਅਥਾਹ ਪਈ ਬਰਫ਼ ਦਾ ਫ਼ਿਕਰ
ਜੇਬ ਵਿੱਚ ਪੈਸੇ ਮੁੱਕਣ ਦਾ ਫ਼ਿਕਰ
ਕਾਲਜ ਦੀ ਫੀਸ ਵੀ ਕੱਢਣੀ ਹੈ
ਘਰ ਦੇ ਕਿਰਾਏ ਦਾ ਫ਼ਿਕਰ
ਨਾ ਉਡੀਕ ਕਰਦੀ ਏ ਮਾਂ
ਨਾ ਕੋਈ ਸੁਣਵਾਈਆਂ ਇੱਥੇ
ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ
ਨਾ ਮਾਂ ਪਕਾਈਆਂ ਇੱਥੇ
ਛੱਡ ਬਾਪ ਦਾ ਮਹਿਲ ਮੁਨਾਰਾ
ਕਰਨ ਪੜ੍ਹਾਈਆਂ ਤੁਰੇ ਪਰਦੇਸਾਂ ਨੂੰ
ਬੜੇ ਬੇਫ਼ਿਕਰੇ ਹੁੰਦੇ ਸੀ
ਜਦ ਬਾਪੂ ਸਿਰ ਤੋਂ ਖਾਂਦੇ ਸੀ
ਮਾਂ ਬਾਪੂ ਰੱਜੇ ਨੂੰ ਹੋਰ ਰਜਾਂਦੇ ਸੀ
ਵਿੱਚ ਫ਼ਿਕਰਾਂ
ਮਾਪਿਆਂ ਦੀ ਜਿੰਦ ਡੋਲੇ ਖਾਵੇ
‘ਕਮਲ’ ਕਰੇ ਅਰਦਾਸਾਂ,
ਪਰਦੇਸੀ ਪਾੜ੍ਹਿਆਂ ਨੂੰ ਤੱਤੀ
ਵਾਹ ਛੂਹ ਨਾ ਪਾਵੇ।
ਲਿਖਤ : ਕਮਲਜੀਤ ਕੌਰ ਗੁੰਮਟੀ
ਸੰਪਰਕ: 98769-26873