ਮੇਰੇ ਕੋਲ ਕੋਈ ਆਵੇ ਨਾ,
ਚੁੱਕ ਮੈਨੂੰ ਹੁਣ ਕੋਈ ਡਾਹੇ ਨਾ।
ਤੱਕਲਾ ਵੀ ਪਿਆ ਕੁਰਲਾਵੇ ਵੇ,
ਮੁਟਿਆਰ ਨਾ ਮੈਨੂੰ ਕੋਈ ਚਾਹੇ ਵੇ।
ਨਾ ਤੰਦ ਪਾਉਂਦੀ ਨਾ ਗਲੋਟੇ ਲਾਹੇ ਵੇ,
ਚਰਖਾ ਦੁੱਖ ਆਪਣਾ ਕਿਸ ਨੂੰ ਸੁਣਾਵੇ ਵੇ?
ਚਰਖੇ ‘ਤੇ ਲੱਗੀਆਂ ਮੇਖਾਂ ਜ਼ਰੀਆਂ ਵੇ,
ਬੁਣਦੀਆਂ ਨਾ ਹੁਣ ਕੋਈ ਦਰੀਆਂ ਵੇ,
ਹਾਸਾ ਠੱਠਾ ਕਰਦੀਆਂ ਕੁੜੀਆਂ ਸਾਰੀਆਂ ਵੇ,
ਵਿੱਚ ਵਿਦੇਸ਼ਾਂ ਮਾਰ ਗਈਆਂ ਉਡਾਰੀਆਂ ਵੇ।
ਚਰਖਾ ਵੀ ਕਰਦਾ ਵਿਰਲਾਪ ਵੇ,
ਪੱਛਮੀ ਸੱਭਿਅਤਾ ਦਾ ਫੈਲਿਆ ਸੰਤਾਪ ਵੇ।
ਚਰਖਾ ਆਖੇ ਭੁੱਲ ਨਾ ਮੈਨੂੰ ਜਾਇਓ ਵੇ
ਗਗਨ ਦੁੱਖ ਲਿਖ ਜੱਗ ਨੂੰ ਸੁਣਾਇਉ ਵੇ।
ਲਿਖਤ : ਗਗਨਪ੍ਰੀਤ ਸੱਪਲ
ਸੰਪਰਕ: 62801-57535