ਪੰਗਾ ਖਾਹ ਮਖਾਹ ਹੀ ਲੈ ਬੈਠਾ,
ਬੇ ਫਜੂਲਾ ਦੇ ਬਿਆਨ ਗਿਆ।
ਬਣੇ ਭੋਰਾ ਵੀ ਨਾ ਤੁਕ ਜੀਹਦੀ,
ਪੈ ਵਾਧੂ ਦਾ ਘਮਸਾਨ ਗਿਆ।
ਨਾਂ ਚਮਕਾਉਣ ਦੀ ਨਾ ਭੁੱਖ ਮਿਟੀ,
ਰਹਿ ਕਿਹੜਾ ਬਣਨੋ ਡਾਨ ਗਿਆ।
ਪੈਰੋਂ ਸਿਰ ਤੱਕ ਹਿੱਲ ਗਏ ਸਾਰੇ,
ਸੁੱਟ ਬੰਬਾਂ ਵਾਲਾ ਤੁਫ਼ਾਨ ਗਿਆ।
ਚੁਸਤ ਚਲਾਕੀ ਗਈਆਂ ਹੋ ਮਿੱਟੀ,
ਲੱਗ ਬਰਫ਼ ਦੇ ਵਿੱਚ ਸ਼ੈਤਾਨ ਗਿਆ।
ਆ ਬੋਤਾ ਗਿਆ ਪਹਾੜ ਥੱਲੇ,
ਢਹਿ ਆਪਣੇ ਆਪ ਭਲਵਾਨ ਗਿਆ।
ਫਿਰੇ ਲੱਭਦਾ ਹੁਣ ਵਕੀਲ ‘ਭਗਤਾ’,
ਆਈ ਸਕਿੰਜੇ ਬਚਾਉਂਦਾ ਜਾਨ ਪਿਆ।
ਹੁਣ ਚੁਗਣੀ ਵੀ ਗਈ ਹੋ ਔਖੀ,
ਜਿਹੜੀ ਬਹਿ ਖਿੰਡਾ ਕੇ ਭਾਨ ਗਿਆ।
ਲਿਖਤ : ਬਰਾੜ-ਭਗਤਾ ਭਾਈ ਕਾ 001-604-751-1113