Sunday, May 4, 2025
6.9 C
Vancouver

ਵਕਤ ਦੀ ਮਾਰ

 

ਛੱਡ ਚੱਲੇ ਹਾਂ ਸ਼ਹਿਰ ਭੰਬੋਰ ਤੇਰਾ,
ਐਵੇਂ ਪਾਈ ਨਾ ਪਿੱਛੋਂ ਵੈਣ ਅੜੀਏ।

ਚਾਹਿਆ ਅੱਲਾ ਮਿਲਾਂਗੇ ਯੁੱਗ ਦੂਜੇ,
ਮਨ ‘ਚ ਲੱਗ ਨਾ ਉਬਾਲ਼ੇ ਪੈਣ ਅੜੀਏ।

ਵਹਿ ਤੁਰੇ ਸੀ ਕਿਤੇ ਅਚਨਚੇਤੀ,
ਵਾਂਗ ਦਰਿਆਵਾਂ ਦੇ ਵਹਿਣ ਅੜੀਏ।

ਬੁਰੇ ਵਕਤ ਦੀ ਹੁੰਦੀ ਮਾਰ ਬੁਰੀ,
ਦੇਵੇ ‘ਕੱਠਿਆਂ ਨਾ ਰਹਿਣ ਅੜੀਏ।

ਅੱਖ ਝਮਕਦੇ ਬਦਲ ਗਿਆ ਸਮਾਂ,
ਦਿੱਤਾ ਪਲ ਵੀ ਨਾ ਬਹਿਣ ਅੜੀਏ,

ਐਸੀ ਵਰਤ ਅਸਾਂ ‘ਤੇ ਗਈ ਭਾਵੀ,
ਜੋ ਹੋਵੇ ਨਾ ਹੁਣ ਸਹਿਣ ਅੜੀਏ।

ਹੁਣ ਤਾਂ ਅੱਲਾ ਕਰੇ ਖ਼ੈਰ ‘ਭਗਤਾ’,
ਲੱਗੇ ਸਿਖਰੋਂ ਚੁਬਾਰੇ ਢਹਿਣ ਅੜੀਏ।

ਗੱਲਾਂ ਕਰਨਗੇ ਮੂੰਹ ਜੋੜ ਲੋਕੀ,
ਕਿਹੜੀ ਚੜ੍ਹ ਗਈ ਭਾਵੀ ਲੈਣ ਅੜੀਏ।
ਲਿਖਤ : ਬਰਾੜ-ਭਗਤਾ ਭਾਈ ਕਾ 001-604-751-1113