ਕੈਨੇਡਾ ਦੇ ਵਿਗਿਆਨੀ -12
ਡਾ. ਜਰ੍ਹਾਰਡ ਹਰਜ਼ਬਰਗ
ਲਿਖਤ : ਪ੍ਰਿ. ਹਰੀ ਕ੍ਰਿਸ਼ਨ ਮਾਇਰ
ਉਸ ਦਾ ਪੂਰਾ ਨਾਂ ਜਰ੍ਹਾਰਡ ਹਿਨਰਿਚ ਫਰਾਇਰਿਚ ਓਟੋ ਜੂਲੀਅਸ ਹਰਜ਼ਬਰਗ ਸੀ।ਉਹ ਜਰਮਨ ਕੈਨੇਡੀਅਨ ਭੌਤਿਕ ਰਸਾਇਣ ਵਿਗਿਆਨੀ ਸੀ।ਉਸ ਨੂੰ ਕੈਮਿਸਟਰੀ ਦਾ ਨੋਬੇਲ ਪੁਰਸਕਾਰ, ਉਸ ਦੀ ਖੋਜ ‘Electronic structure and geometry of molecules particularly free radicals’ ਕਰਕੇ ਮਿਲਿਆ ਸੀ।ਇਸ ਖੇਤਰ ਨੂੰ ਮੋਟੇ ਤੌਰ ਤੇ ਪਰਮਾਣੂ ਅਤੇ ਅਣਵੀ ਸਪੈਕਟ੍ਰੋਸਕੋਪੀ ( Molecular Spectroscopy) ਕਹਿੰਦੇ ਹਨ।ਆਪਣੀ ਇਸ ਤਕਨੀਕ ਨਾਲ ਉਸਨੇ ਦੋ ਪ੍ਰਮਾਣੂ ਤੇ ਬਹੁ-ਪ੍ਰਮਾਣੂ (ਪੋਲੀ ਅਟਾਮਿਕ)ਅਣੂਆਂ ਸਮੇਤ ਫ੍ਰੀ ਰੈਡੀਕਲ ਦੀ ਇਲੈਕਟ੍ਰਾਨਿਕ ਸੰਰਚਨਾ ਦਾ ਪਤਾ ਲਗਾਇਆ, ਜੋ ਕਿਸੇ ਹੋਰ ਤਰੀਕੇ ਪਤਾ ਲਗਾਉਣਾ ਮੁਸ਼ਕਿਲ ਸੀ।
ਆਕਾਸ਼ੀ ਪਿੰਡਾਂ ਦਾ ਰਸਾਇਣਕ ਵਿਸ਼ਲੇਸ਼ਣ ਕਰਨ ਖ਼ਾਤਰ ਵੀ ਉਸ ਦੀ ਇਹ ਤਕਨੀਕ ਇਸਤੇਮਾਲ ਕੀਤੀ ਗਈ ਸੀ।ਉਸ ਨੇ ਕੈਮਿਸਟਰੀ ਦੇ ਖੇਤਰ ਵਿੱਚ ਸਾਧਾਰਨ ਅਣੂਆਂ ਦੀ ਅੰਦਰੂਨੀ ਜਿਓਮੈਟਰੀ ਅਤੇ ਊਰਜਾ ਪੱਧਰ ਦਾ ਸਪੈਕਟ੍ਰੋਸਕੋਪੀ ਦੀ ਵਰਤੋਂ ਕਰਕੇ ਪਤਾ ਲਗਾਇਆ।
ਜਨਮ ਅਤੇ ਪੜ੍ਹਾਈ
ਜਰ੍ਹਾਰਡ ਹਰਜ਼ਬਰਗ ਦਾ ਜਨਮ 25 ਦਿਸੰਬਰ 1904 ਨੂੰ ਹੈਮਬਰਗ, ਇੰਪੀਰੀਅਲ ਜਰਮਨੀ ਵਿੱਚ ਪਿਤਾ ਐਲਬੀਨ.ਐਚ.ਹਰਜ਼ਬਰਗ ਅਤੇ ਮਾਂ ਏਲਾ.ਬਾਈਬਰ ਦੇ ਘਰ ਹੋਇਆ।ਉਹ ਸਕੂਲ ਲੇਟ ਹੀ ਜਾਣ ਲੱਗਾ ਸੀ।ਕਿਉਂ ਕਿ ਨਿੱਕੇ ਹੁੰਦੇ,ਉਹ ਖਸਰੇ ਦੇ ਰੋਗ ਦਾ ਸਕਿਾਰ ਹੋ ਗਿਆ ਸੀ।ਉਸ ਦਾ ਪਰਿਵਾਰ ਭਾਵੇਂ ਨਾਸਤਿਕ ਸੀ।ਪਰ ਉਹ ਇਸ ਗੱਲ ਨੂੰ ਲੋਕਾਂ ਤੋਂ ਗੁਪਤ ਰੱਖਦੇ ਸਨ।ਸੰਨ 1914 ਵਿੱਚ ਉਸ ਦਾ ਪਿਤਾ, ਦਿਲ ਦਾ ਦੌਰਾ ਪੈਣ ਨਾਲ ਸਵਰਗ ਸਿਧਾਰ ਗਿਆ ਸੀ।ਜਰਮਨੀ ਵਿੱਚ ਨਾਜ਼ੀਆਂ ਦੀ ਹਕੂਮਤ ਆ ਜਾਣ ਕਰਕੇ ਅਤੇ ਉਸ ਦੇ ਘਰ ਯਹੂਦੀ ਪਤਨੀ ਹੋਣ ਕਰਕੇ, ਮੁਕੱਦਮੇ ਤੋਂ ਡਰੋੰ ਉਹ ਜਰਮਨੀ ਛੱਡ ਕੇ ਕੈਨੇਡਾ ਆ ਗਿਆ ਸੀ।
ਉਦੋ ਉਸ ਦੀ ਉਮਰ ਬਾਰਾਂ ਸਾਲਾਂ ਦੀ ਸੀ, ਜਦੋ ਉਸ ਨੇ ਆਪਣੇ ਦੋਸਤ ਅਲਫਰੇਡ ਸ਼ੁਲਜ਼ ਨਾਲ ਮਿਲ ਕੇ ਇਕ ਖਿਡੌਣਾ ਦੂਰਬੀਨ ਬਣਾਈ ਸੀ।ਉਹ ਪੱਥਰ ‘ਤੇ ਕੱਚ ਦੇ ਲੈਂਜਾਂ ਨੂੰ ਘਸਾਉਂਦੇ ਰਗੜਦੇ, ਫਿਰ ਉਨ੍ਹਾ ਨੂੰ ਹੱਥ ਨਾਲ ਤਿਆਰ ਕੀਤੀ ਧਾਤ ਦੀ ਨਾਲੀ ਦੇ ਚੌਖਟਿਆਂ ਵਿੱਚ ਟਿਕਾਉਂਦੇ ਸਨ।ਸਾਫ਼ ਰਾਤਾਂ ਨੂੰ ਉਹ ਟੈਲੀਸਕੋਪ ਪਾਰਕ ਵਿੱਚ ਸੈੱਟ ਕਰ ਲੈਂਦੇ ਅਤੇ ਉਸ ਵਿੱਚੋਂ ਚੰਨ ਅਤੇ ਹੋਰ ਗ੍ਰਹਿਆਂ ਨੂੰ ਦੇਖਦੇ ਹੁੰਦੇ ਸਨ।
ਹਰਜਬਰਗ ਨੇ ਆਪਣੀ ਮੁੱਢਲੀ ਪੜ੍ਹਾਈ ਹਮਬਰਗ ਤੋਂ ਪ੍ਰਾਪਤ ਕੀਤੀ।ਫਿਰ ਉਹ ਡਾਰਮਸਟੈਟ ਤਕਨੀਕੀ ਯੂਨੀਵਰਸਿਟੀ ਵਿੱਚ ਫਿਜਿਕਸ ਪੜ੍ਹਿਆ।ਉੱਥੇ ਉਸ ਨੂੰ ਵਜ਼ੀਫ਼ਾ ਮਿਲਦਾ ਰਿਹਾ।ਇੱਥੋਂ ਸੰਨ 1928 ਵਿੱਚ ਉਸ ਨੇ ਧਰ.ਨਿਗ ਡਿਗਰੀ ਹਾਂਸ. ਰਾਓ (ਡਬਲਿਊ. ਵਿਏਨ ਦੇ ਵਿਦਿਆਰਥੀ) ਦੀ ਦੇਖ ਰੇਖ ਵਿੱਚ ਪੂਰੀ ਕੀਤੀ।
ਸੰਨ 1928 ਤੋਂ 1930 ਵਿਚਕਾਰ ਉਸ ਨੇ ਯੂਨੀਵਰਸਿਟੀ ਆਫ ਗੋਟਿੰਜਿਨ ਵਿੱਚ ਜੇਮਜ ਫਰੈਂਕ ਅਤੇ ਮੈਕਸ ਬੌਰਨ ਸਮੇਤ ਯੂਨੀਵਰਸਿਟੀ ਐਫ ਬਰਿਟਲ ਤੋਂ ਪੋਸਟ ਡਾਕਟ੍ਰੇਟ ਦਾ ਖੋਜ ਅਧਿਐਨ ਜੌਹਨ ਲੇਨਾਰਡ ਜੋਨਜ ਦੀ ਨਿਗਰਾਨੀ ਵਿਚ ਪੂਰਾ ਕੀਤਾ।
ਸੰਨ 1930 ਵਿੱਚ ਉਹ ਡਰਮਸਟੈਡਟ ਯੂਨੀਵਰਸਿਟੀ ਵਿੱਚ ਫਿਜਿਕਸ ਦਾ ਲੈਕਚਰਾਰ ਲੱਗ ਗਿਆ।
ਸੰਨ 1935 ਵਿੱਚ ਉਸ ਨੂੰ ਮਜਬੂਰਨ ਜਰਮਨੀ ਛੱਡਣੀ ਪੈ ਗਈ ਅਤੇ ਉਹ ਯੂਨੀਵਰਸਿਟੀ ਆਫ ਸਾਸਕੈਚੇਵਨ ਕੈਨੇਡਾ ਵਿੱਚ ਗੈਸਟ ਪ੍ਰੋਫੈਸਰ ਬਣਿਆਂ।ਇਸ ਖ਼ਾਤਰ ਕਾਰਨੇਗੀ ਫਾਉਡੇਸ਼ਨ ਨੇ ਫੰਡ ਜੁਟਾਏ ਸਨ।ਕੁਝ ਸਾਲਾ ਪਿੱਛੋਂ ਉਸ ਨੂੰ ਖੋਜ ਪ੍ਰੋਫੈਸਰ ਬਣਾ ਦਿੱਤਾ ਗਿਆ।
ਸੰਨ 1945 ਤੱਕ ਉਹ ਸਾਸਕੈਚਵਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਿਹਾ।ਸੰਨ1945-1948 ਉਹ ਯਰਕਸ ਨਿਰੀਖਣਸ਼ਾਲਾ (Yerkes Observatory), ਸ਼ਿਕਾਗੋ ਯੂਨੀਵਰਸਿਟੀ, ਅਮਰੀਕਾ ‘ਚ ਸਪੈਕਟ੍ਰੋਸਕੋਪੀ ਦਾ ਪ੍ਰੋਫੈਸਰ ਰਿਹਾ। 1948 ਵਿੱਚ ਉਹ ਕੈਨੇਡਾ ਵਾਪਿਸ ਮੁੜ ਆਇਆ। ਉਸ ਨੂੰ ਨੈਸ਼ਨਲ ਰਿਸਰਚ ਕੌਂਸਲ ਦਾ ਪਹਿਲਾਂ ਚੀਫ ਰਿਸਰਚ ਅਫਸਰ ਅਤੇ ਛੇਤੀ ਹੀ ਫਿਜਿਕਸ ਡਿਵੀਜਨ ਦਾ ਡਾਇਰੈਕਟਰ ਬਣਾ ਦਿੱਤਾ ਗਿਆ।ਫਿਰ ਫਿਜਿਕਸ ਡਿਵੀਜਨ ਦੇ ਦੋ ਭਾਗ ਹੋ ਗਏ, ਇਕ ਖ਼ਾਲਸ ਤੇ ਵਿਹਾਰਿਕ ਫਿਜਿਕਸ। ਉਹ ਖਾਲਸ (pure) ਫਿਜਿਕਸ ਡਿਵੀਜਨ ਦਾ ਨਿਰਦੇਸ਼ਕ ਬਣਿਆਂ ਰਿਹਾ।ਇੱਥੇ ਉਹ ਸੰਨ 1969 ਤੀਕ ਰਿਹਾ।
ਫੈਲੋਲਿਪ, ਮੈਂਬਰਸ਼ਿਪ ਅਤੇ ਆਹੁਦੇਦਾਰੀਆ
ਸੰਨ 1951 ਚ ਉਹ ਰਾਇਲ ਸੁਸਾਇਟੀ ਲੰਡਨ ਦਾ ਫੈਲੋ ਬਣਿਆਂ।ਸੰਨ 1960 ਚ ਉਹ ਬਕੇਰੀਅਨ ਲੈਕਚਰਾਰ ਆਫ ਰਾਇਲ ਸੁਸਾਇਟੀ ਆਫ ਲੰਡਨ ਰਿਹਾ।
ਸੰਨ 1965 ਚ ਅਮੈਰੇਕਿਨ ਅਕੈਡਮੀ ਆਫ ਆਰਟ ਐਂਡ ਸਾਇੰਸਜ ਦਾ ਮੈਂਬਰ ਰਿਹਾ। ਸੰਨ 1968 ਚ ਉਹ ਕੰਪੇਨੀਅਨ ਆਫ ਆਰਡਰ ਆਫ ਕੈਨੇਡਾ ਬਣਿਆਂ।
ਇਸੇ ਸਾਲ ਉਹ ਕਾਰਨੈਲ ਯੂਨੀਵਰਸਿਟੀ (ਯੂ.ਐਸ) ਵਿੱਚ ਜਾਰਜ ਫਿਸ਼ਰ ਬੇਕਰ ਨਾਨ ਰੈਜ਼ੀਡੈਂਟ ਕਮਿਸਟਰੀ ਲੈਕਚਰਾਰ ਬਣਿਆਂ।ਸੰਨ 1969 ਚ ਉਸ ਨੂੰ ‘ਗਿੱਬਜ ਐਵਾਰਡ! ਮਿਲਿਆ।ਸੰਨ 1970 ‘ਚ ਉਹ ਕੈਮੀਕਲ ਸੁਸਾਇਟੀ ਆਫ ਲੰਡਨ ‘ਚ ਲੈਕਚਰਾਰ ਬਣਿਆ।ਉਸ ਨੂੰ ‘ਫੈਰਾਡੇ ਮੈਡਲ’ ਮਿਲਿਆ। ਸੰਨ 1971 ‘ਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ।ਇਸੇ ਸਾਲ ਰਾਇਲ ਮੈਡਲ, ਰਾਇਲ ਸੁਸਾਇਟੀ ਆਫ ਲੰਡਨ ਤੋਂ ਮਿਲਿਆ।
1973-1980 ਤੱਕ ਉਹ ਕਾਰਲੀਟਨ ਯੂਨੀਵਰਸਿਟੀ ਓਟਾਵਾ,ਕੈਨੇਡਾ ਦਾ ਕੁਲਪਤੀ ਰਿਹਾ।
ਸੰਨ 1981 ਵਿੱਚ ਵਰਲਡ ਕਲਚਰਲ ਕੌਂਸਲ ਦਾ ਬਾਨੀ ਮੈਂਬਰ ਬਣਿਆਂ।
ਸੰਨ 1992 ਚ ਉਸ ਨੂੰ ‘ਕੂਈਨਜ ਪਰੀਵੀ ਕੌਂਸਲ ਫਾਰ ਕੈਨੇਡਾ! ਦੀ ਸਹੁੰ ਚੁਕਾਈ ਗਈ।
ਮਾਨ ਸਨਮਾਨ
ਉਸ ਨੂੰ ਸਭ ਤੋਂ ਵੱਡਾ ਸਨਮਾਨ ਸੰਨ 1971 ‘ਚ ਉਸ ਨੂੰ ਕੈਮਿਸਟਰੀ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਮਿਲਣਾ ਸੀ।ਇਸ ਪੁਰਸਕਾਰ ਮਿਲਣ ਵੇਲੇ ਉਸ ਨੂੰ ‘ਦੁਨੀਆਂ ਦਾ ਪਹਿਲਾ ਵੱਡਾ ਮਾਲੀਕੁਲਰ ਸਪੈਕਟ੍ਰੋਸਕੋਪਿਸਟ’ਮੰਨਿਆ ਗਿਆ ਸੀ।ਉਸ ਨੂੰ ਮਾਣ ਵਜੋਂ ਫੈਲੋਸਪਿ, ਮੈਂਬਰਸਪਿ ,ਵੱਖ ਵੱਖ ਦੇਸ਼ਾਂ ਤੋਂ ਪੁਰਸਕਾਰ ਅਤੇ ਆਨਰੇਰੀ ਡਿਗਰੀਆਂ ਮਿਲੀਆਂ।
ਉਸ ਦੀ ਮੌਤ ਤੋਂ ਪਿੱਛੋਂ
ਕੈਨੇਡਾ ਦਾ ਸਰਬ-ਉੱਚ ਰਿਸਰਚ ਐਵਾਰਡ ‘NSERC Fehard Herzberg Canada Gold Medal’ for Science and Engineering ਸੰਨ 2000 ਵਿੱਚ ਉਸ ਦੇ ਸਨਮਾਨ ਵਜੋਂ ਸ਼ੁਰੂ ਕੀਤਾ ਗਿਆ।
ਹਰਜ਼ਬਰਗ ਇੰਸਟੀਚਿਊਟ ਆਫ ਐਸਟ੍ਰੋਫੱਜਿਕਸ ਦਾ ਨਾਂਅ ਉਸ ਦੇ ਨਾਂ ਤੇ ਰੱਖਿਆ ਗਿਆ।ਉਸ ਨੂੰ ਅੰਤਰਰਾਸ਼ਟਰੀ ਅਕੈਡਮੀ ਆਫ ਕੁਆਂਟਮ ਮਾਲੀਕੁਲਰ ਸਾਇੰਸ ਦਾ ਮੈਂਬਰ ਬਣਾਇਆ ਗਿਆ ਸੀ।
Aseroid3316 Herzberg ਉਸ ਦੇ ਨਾਂ ਤੇ ਰੱਖਿਆ ਗਿਆ ।ਕਾਰਲਿਟਿਨ ਯੂਨੀਵਰਸਿਟੀ ਵਿੱਚ ਇਕ ਬਿਲਡਿੰਗ ਜੋ ਗਣਿਤ, ਭੌਤਿਕ ਵਿਗਿਆਨ, ਅੰਕੜਾ ਵਿਗਿਆਨ ਨਾਲ ਸੰਬੰਧਿਤ ਹੈ, ਉਸ ਦਾ ਨਾਂ ‘ਹਰਜ਼ਬਰਗ ਪ੍ਰਯੋਗਸ਼ਾਲਾ’ ਰੱਖਿਆ ਗਿਆ।
ਮਾਂਟਰੀਅਲ ਵਿੱਚ ਜੌਹਨ ਐਬਟ ਕਾਲਜ ਦੀ ਇਮਾਰਤ ਦਾ ਨਾਂ ਉਸ ਦੇ ਨਾਂ ਤੇ ਰੱਖਿਆ ਗਿਆ।ਇਕ ਪਬਲਿਕ ਪਾਰਕ ਕਾਲਜ ਪਾਰਕ ਵਿੱਚ (ਸਾਸਕੈਚਵਨ ਨੇੜੇ) ਉਸ ਦੇ ਨਾਂ ਤੇ ਹੈ।
ਖੋਜ ਪੁਸਤਕਾਂ
ਉਸ ਦੇ ਚਾਰ ਭਾਗਾਂ ਵਿੱਚ : Molecular Spectra and Molecular Structure ਨੂੰ ਸਪੈਕਟ੍ਰੋਸਕੋਪਿਸਟਾਂ ਦੀ ਬਾਈਬਲ ਵੀ ਕਿਹਾ ਜਾਂਦਾ ਹੈ।ਉਸ ਨੇ ਸਪੈਕਟ੍ਰੋਸਕੋਪੀ ਨਾਲ ਸਬੰਧਤ ਕਿੰਨੀਆਂ ਹੀ ਪੁਸਤਕਾਂ ਲਿਖੀਆਂ।
ਕੁਝ ਹੋਰ ਵੀ
ਉਸ ਦੇ ਖੋਜ ਵਿਦਿਆਰਥੀਆਂ ਵਿੱਚ ਜਾਪਾਨੀ ਰਸਾਇਣ ਵਿਗਿਆਨੀ ਤਾਕੇਸ਼ੀ ਓਕਾ ਵੀ ਸ਼ਾਮਿਲ ਸੀ।
ਉਸ ਦੀ ਖੋਜ ਫਿਜੀਕਲ ਕੈਮਿਸਟਰੀ ਅਤੇ ਕੁਆਂਟਮ ਮਕੈਨਿਕਸ ਦੇ ਖੇਤਰ ਵਿੱਚ ਕਾਰਗਰ ਸਾਬਤ ਹੋਈ।ਖ਼ਾਸ ਤੌਰ ਤੇ ਇਨਰਜੀ ਸਟੇਟਸ ਅਤੇ ਅਣੂਆਂ ਦੀ ਅੰਦਰੂਨੀ ਜਿਓਮਿਤੀ ਬਾਰੇ, 65 ਸਾਲ ਦੀ ਉਮਰ ਵਿੱਚ ਉਸ ਨੂੰ ਸੇਵਾ ਮੁਕਤ ਹੋਣ ਲਈ ਕਿਹਾ ਗਿਆ। ਉਹ ਨਾਂ ਮੰਨਿਆਂ। ਉਸ ਨੂੰ ਪ੍ਰੋਫੈਸਰ ਆਫ ਐਮੀਰਾਈਟਸ ਪਦ ਉੱਨਤ ਕਰ ਦਿੱਤਾ ਗਿਆ। ਜਦ ਤੱਕ ਰਿਸ਼ਟ ਪੁਸ਼ਟ ਰਿਹਾ, ਉਹ ਖੋਜ ਕਾਰਜ ਕਰਦਾ ਰਿਹਾ।
ਨਿੱਜੀ ਜ਼ਿੰਦਗੀ
ਉਸ ਦਾ ਵਿਆਹ ਲੁਇਸ ਓਟਿੰਜਰ ਨਾਲ ਸੰਨ 1929 ‘ਚ ਹੋਇਆ। ਲੁਈਸ ਉਸ ਦੇ ਨਾਲ ਹੀ ਖੋਜ ਅਧਿਐਨ ਕਰਦੀ ਸੀ।ਲੁਈਸ ਹਰਜਬਰਗ ਸੰਨ 1971 ਵਿੱਚ ਚੱਲ ਵੱਸੀਂ।ਉਸ ਦੀ ਪਤਨੀ ਵੀ ਫਿਜਿਕਸ ਦੀ ਵਿਗਿਆਨਿਕ ਸੀ। ਉਸ ਦੀ ਮਦਦ ਨਾਲ ਹੀ ਉਸਨੇ ਮੁੱਢਲੇ ਪ੍ਰਯੋਗ ਕੀਤੇ ਸਨ।ਅਗਨੇਸ ਮਾਰਗ੍ਰੇਟ, ਲੁਇਜੀ,ਪੈਲ ਐਲਬੀਨ ਉਸ ਦੇ ਬੱਚੇ ਹਨ।
ਮੌਤ
3 ਮਾਰਚ 1999 ਨੂੰ ਓਟਾਵਾ (ਕੈਨੇਡਾ) ਵਿੱਚ ਉਸ ਦੀ ਮੌਤ ਹੋ ਗਈ।