ਬ੍ਰੈਂਪਟਨ : ਪੀਲ ਰੀਜਨਲ ਪੁਲਿਸ ਨੇ ਅੱਗ ਲਗਾਉਣ ਦੇ ਮਾਮਲੇ ਵਿੱਚ ਬ੍ਰੈਂਪਟਨ ਦੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 19 ਮਾਰਚ ਬੁੱਧਵਾਰ ਨੂੰ ਹੂਰੋਨਟਾਰੀ ਸਟਰੀਟ ਅਤੇ ਵੈਕਸਫੋਰਡ ਡਰਾਈਵ ਇਲਾਕੇ ਵਿੱਚ ਇੱਕ ਘਰ ਅਤੇ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ , ਇਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਯੂਨੀਫਾਰਮ ਪੈਟਰੋਲ ਅਧਿਕਾਰੀਆਂ ਨੇ ਤਿੰਨ ਆਰੋਪੀਆਂ ਨੂੰ ਇੱਕ ਗੱਡੀ ‘ਚ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ। ਜਿਨ੍ਹਾਂ ‘ਚ ਧਨੰਜੈ (ਉਮਰ 23 ਸਾਲ), ਅਵਤਾਰ ਸਿੰਘ (ਉਮਰ 21 ਸਾਲ). ਗੌਰਵ ਕਟਾਰੀਆ (ਉਮਰ 21 ਸਾਲ) ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਇਨ੍ਹਾਂ ਨੌਜਵਾਨਾਂ ‘ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ” ਦੇ ਦੋਸ਼ ਲਗਾਏ ਗਏ ਹਨ। ਓਟਵਾਰੀਓ ਕੋਰਟ ਆਫ ਜਸਟਿਸ (ਬ੍ਰੈਂਪਟਨ) ਵਿੱਚ ਬੇਲ ਸੁਣਵਾਈ ਹੋਣ ਤੱਕ ਉਨ੍ਹਾਂ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ।