Thursday, April 3, 2025
7.8 C
Vancouver

ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਪੁਰਾਣੇ ਖੁੰਡ ਫੈਡਰਲ ਚੋਣਾਂ ਦੇ ਮੈਦਾਨ ‘ਚ ਨਿੱਤਰਨ ਦੇ ਇਛੁੱਕ

ਸਾਬਕਾ ਵੈਨਕੂਵਰ ਮੇਅਰ ਗ੍ਰੇਗਰ ਰਾਬਰਟਸਨ ਲਿਬਰਲ ਪਾਰਟੀ ਵਲੋਂ ਲੜਨਗੇ ਚੋਣ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਵੋਟਰਾਂ ਨੂੰ ਇਸ ਵਾਰ ਫੈਡਰਲ ਚੋਣ ਵਿੱਚ ਕਈ ਪੁਰਾਣੇ ਚਿਹਰੇ ਦੇਖ ਨੂੰ ਮਿਲਣਗੇ। ਕਈ ਸਾਬਕਾ ਸੂਬਾਈ ਨੇਤਾ ਫੈਡਰਲ ਚੋਣਾਂ ‘ਚ ਹਿਸਾ ਲੈ ਰਹੇ ਹਨ, ਜਦਕਿ ਕਈ ਮਹੱਤਵਪੂਰਨ ਚਿਹਰੇ ਪਹਿਲਾਂ ਹੀ ਰੇਸ ਤੋਂ ਪਹਲਾਂ ਹੀ ਬਾਹਰ ਹੋ ਗਏ। ਸਾਬਕਾ ਵੈਨਕੂਵਰ ਮੇਅਰ ਗ੍ਰੇਗਰ ਰਾਬਰਟਸਨ ਜੋ 2005-2008 ਤੱਕ ਸੂਬਾਈ ਵਿਧਾਨ ਸਭਾ ਦੇ ਮੈਂਬਰ ਰਹੇ, ਹੁਣ ਫੈਡਲਰ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਪਹਚਾਣ ਪਹਿਲਾਂ ਸੂਬਾਈ ਨਿਊ ਡੈਮੋਕ੍ਰਿਟਕ ਪਾਰਟੀ ਨਾਲ ਸਨ।
ਦੂਜੇ ਪੲਸੇ ਕ੍ਰਿਸਟੀ ਕਲਾਰਕ ਦੀ ਫੈਡਰਲ ਰਾਜਨੀਤੀ ‘ਚ ਦਾਖਲ ਹੋਣ ਦੀ ਉਮੀਦ ‘ਤੇ ਪਾਣੀ ਫਿਰ ਗਿਆ। ਉਹ ਸਾਊਥ ਸਰੀ-ਵਾਈਟ ਰੌਕ ਤੋਂ ਲਿਬਰਲ ਉਮੀਦਵਾਰ ਬਣਨਾ ਚਾਹੁੰਦੀ ਸੀ, ਪਰ ਸਥਾਨਕ ਲਿਬਰਲ ਆਗੂ ਉਨ੍ਹਾਂ ਦੇ ਵਿਰੋਧ ‘ਚ ਖੜ੍ਹੇ ਹੋ ਗਏ। ਸਟਿਊਅਰਟ ਪ੍ਰੈਸਟ ਨੇ ਕਿਹਾ ਕਿ ਕਲਾਰਕ ਬੀ.ਸੀ. ਲਿਬਰਲ ਪਾਰਟੀ ਦੀ ਇੱਕ ਐਸੀ ਗਠਜੋੜ ਨਾਲ ਜੁੜੀ ਹੋਈ ਨੇਤਾ ਰਹੀ ਹੈ ਜੋ ਹੁਣ ਮੌਜੂਦ ਨਹੀਂ।
ਉਨ੍ਹਾਂ ਮੁਤਾਬਕ, ”ਫੈਡਰਲ ਲਿਬਰਲ ਪਾਰਟੀ ਖੁਦ ਨੂੰ ਐਨ.ਡੀ.ਪੀ. ਵਿਰੁੱਧ ਰੱਖਦੀ ਹੈ, ਪਰ ਕਲਾਰਕ ਦੀ ਪਿਛਲੀ ਰਾਜਨੀਤੀ ਰੁਝਾਨ ਦੀ ਦੋਹਰੀ ਪਛਾਣ ਨੂੰ ਦਰਸਾਉਂਦੀ ਹੈ, ਜੋ ਉਨ੍ਹਾਂ ਲਈ ਨੁਕਸਾਨਦਾਇਕ ਸਾਬਤ ਹੋਈ।”
ਦੂਜੇ ਪਾਸੇ, ਐਲਿਸ ਰੌਸ (2017-2024 ਤੱਕ ਸੂਬਾਈ ਵਿਧਾਇਕ) ਫੈਡਲਰ ਕੰਜ਼ਰਵੇਟਿਵ ਪਾਰਟੀ ਵਲੋਂ ਸਕੀਨਾ-ਬਲਕਲੀ ਵੈਲੀ ਤੋਂ ਚੋਣ ਲੜ ਰਹੇ ਹਨ, ਜਿੱਥੇ ਐਨ.ਡੀ.ਪੀ. ਦੇ ਟੇਲਰ ਬੈਕਰੈਕ ਉਨ੍ਹਾਂ ਨੂੰ ਟੱਕਰ ਦੇ ਰਹੇ ਹਨ।
ਮਾਈਕ ਡੀ ਜੌਂਗ, ਜੋ 1994-2024 ਤੱਕ ਬੀ.ਸੀ. ਵਿਧਾਨ ਸਭਾ ਦੇ ਮੈਂਬਰ ਰਹੇ, ਉਨ੍ਹਾਂ ਨੂੰ ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਐਬਟਸਫੋਰਡ-ਸਾਊਥ ਲੈਂਗਲੀ ਤੋਂ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਆਪਣੇ ਇਨਕਾਰ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ, ”ਸਥਾਨਕ ਪੈਨਲ ਨੇ ਮੇਰੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ, ਪਰ ਫਿਰ ਵੀ ਮੈਂ ਨਾਕਾਬਿਲ ਮੰਨਿਆ ਗਿਆ।” ਬੀ.ਸੀ. ਵਿੱਚ ਐਨ.ਡੀ.ਪੀ. ਨੂੰ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ। ਸਰਵੇਖਣ ਅਨੁਸਾਰ, ਐਨ.ਡੀ.ਪੀ. ਹੁਣ ਕੇਵਲ 9-10% ਹਿੱਸੇ ‘ਤੇ ਖੜੀ ਹੈ। This report was written by Ekjot Singh as part of the Local Journalism Initiative.