ਸਰੀ, (ਏਕਜੋਤ ਸਿੰਘ): ਮੇਪਲ ਰਿਜ਼ ਦੇ ਦੋ ਵਿਅਕਤੀਆਂ ਨੂੰ ਲੈਂਗਲੀ ‘ਚ ਇੱਕ ਟ੍ਰੈਫਿਕ ਚੈਕਿੰਗ ਦੌਰਾਨ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਦੌਰਾਨ ਪੁਲਿਸ ਨੇ $1.5 ਲੱਖ ਦੀ ਕੀਮਤ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਇੱਕ ਲਗਜ਼ਰੀ ਵਾਹਨ ਬਰਾਮਦ ਕੀਤਾ।
ਜਾਣਕਾਰੀ ਅਨੁਸਾਰ ਇਹ ਘਟਨਾ 13 ਮਾਰਚ ਸ਼ਾਮ 4 ਵਜੇ 66ਟਹ ਐਵੇਨਿਊ ਦੇ 20200-ਬਲਾਕ ‘ਚ ਵਾਪਰੀ। ਲੈਂਗਲੀ ਆਰ.ਸੀ.ਐਮ.ਪੀ. ਦੀ ਵਿਸ਼ੇਸ਼ ਟੀਮ ਨੇ ਮੈਟਰੋ ਵੈਨਕੂਵਰ ਟ੍ਰਾਂਜਟਿ ਪੁਲਿਸ ਦੀ ਸਹਾਇਤਾ ਨਾਲ ਇੱਕ ਸ਼ੱਕੀ ਵਾਹਨ ਨੂੰ ਚੈਕ ਕੀਤਾ।
ਇਕ ਗਵਾਹ, ਜਿਸ ਨੇ ਆਪਣੀ ਪਛਾਣ ਜਾਹਿਰ ਨਾ ਕਰਨ ਦੀ ਮੰਗ ਕੀਤੀ, ਨੇ ਦੱਸਿਆ ਕਿ ਇਲਾਕੇ ‘ਚ ਭਾਰੀ ਪੁਲਿਸ ਮੌਜੂਦਗੀ ਦਿਖਾਈ ਦਿੱਤੀ। ”ਮੈਂ ਜਦ ਵਾਲਮਾਰਟ ਦੀ ਪਾਰਕਿੰਗ ਲੌਟ ਤੋਂ 202 ਗਲੀ ਵਲ ਮੋੜਿਆ, ਤਾਂ 66ਟਹ ਐਵੇਨਿਊ ‘ਚ ਇੱਕ ਰਿਹਾਇਸ਼ੀ ਕੰਪਲੈਕਸ ਦੇ ਦਰਵਾਜ਼ੇ ‘ਤੇ 6-8 ਪੁਲਿਸ ਵਾਹਨ ਖੜ੍ਹੇ ਹੋਏ ਦੇਖੇ। ਉਨ੍ਹਾਂ ਨੇ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲੈਂਦੇ ਅਤੇ ਇੱਕ ਸੁਸਪੈਕਟ ਗ੍ਰੇ ਰੰਗੀ ਕਾਰ ਨੂੰ ਖੁੱਲ੍ਹੇ ਦਰਵਾਜ਼ਿਆਂ ਅਤੇ ਟਰੰਕ ਨਾਲ ਦੇਖਿਆ।
ਪੁਲਿਸ ਮੁਤਾਬਕ, ਜਦੋਂ ਸ਼ੱਕੀ ਚਾਲਕ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਭਜਣ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਦੋ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਇਸ ਕਾਰਵਾਈ ਦੌਰਾਨ, ਪੁਲਿਸ ਨੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਿਨ੍ਹਾਂ ‘ਚ 8 ਕਿਲੋਗ੍ਰਾਮ ਕੈਨੇਬਿਸ, 700 ਗ੍ਰਾਮ ਫੈਂਟੇਨਿਲ, 300 ਗ੍ਰਾਮ ਕੋਕੇਨ, 500 ਤੋਂ ਵੱਧ ਗੋਲੀਆਂ, $3,000 ਨਕਦ, 2022 ਮਾਡਲ ਮਰਸਡੀਜ਼ ਦੀ ਕਾਰ ਜ਼ਬਤ ਕੀਤੀ ਹੈ। This report was written by Ekjot Singh as part of the Local Journalism Initiative.