ਸਰੀ ਦੇ ਪ੍ਰਭੂ ਸਵੀਟਸ ਨੂੰ ਮਿਲੀ $662,000 ਦੀ ਗ੍ਰਾਂਟ
ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿੱਚ ਭੋਜਨ ਉਤਪਾਦਨ ਉਦਯੋਗ ਨੂੰ ਉਤਸ਼ਾਹ ਦੇਣ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਵਾਪਸ ਨਾ-ਮੋੜਨਯੋਗ $6.6 ਮਿਲੀਅਨ ਦੀ ਗ੍ਰਾਂਟ ਜਾਰੀ ਕੀਤੀ ਹੈ। ਸਰਕਾਰ ਦੇ ਮੁਤਾਬਕ, ਇਹ ਨਿਵੇਸ਼ ਸਥਾਨਕ ਖਾਦ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗਾ।
ਮਾਨ ਸਿੰਘ ਵੱਲੋਂ ਸਥਾਪਿਤ ਕੀਤੀ “ਪ੍ਰਭੂ ਫੂਡਜ਼ ਇਨਕ.” ਜੋ ਕਿ ਸਰੀ ਵਿੱਚ ਮਠਿਆਈਆਂ ਬਣਾਉਂਦੀ ਹੈ, ਨੇ $662,000 ਦੀ ਨਾ-ਮੋੜਨਯੋਗ ਗ੍ਰਾਂਟ ਪ੍ਰਾਪਤ ਕੀਤੀ। ਮੰਤਰੀ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਕੰਪਨੀ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕਰ ਸਕਦੀ ਹੈ, ਜਿਸ ਨਾਲ ਨੌਕਰੀਆਂ ਪੈਦਾ ਹੋਣਗੀਆਂ।
ਕਿਲੋਨਾ ਦੀ ਕੰਪਨੀ ਨੂੰ ਮਿਲੇ
$2 ਮਿਲੀਅਨ
ਬੀ.ਸੀ. ਦੀ ਨੌਕਰੀ ਮੰਤਰੀ ਡਾਇਨਾ ਗਿਬਸਨ ਨੇ ਐਲਾਨ ਕੀਤਾ ਕਿ ਸੂਬੇ ਦੇ ਉਤਪਾਦਨ ਨੌਕਰੀਆਂ ਫੰਡ ਵਿੱਚੋਂ ਸੱਤ ਫੂਡ ਉਤਪਾਦਨ ਕੰਪਨੀਆਂ ਨੂੰ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਵਿੱਚ ਕੇਲੋਨਾ-ਅਧਾਰਿਤ “ਫਾਰਮਿੰਗ ਕਰਮਾ ਫਰੂਟ ਕੋ.” ਨੂੰ $2 ਮਿਲੀਅਨ ਮਿਲਣਗੇ, ਜੋ ਕਿ ਨਵੇਂ ਪ੍ਰੋਸੈਸਿੰਗ ਸੁਵਿਧਾ ਅਤੇ ਉਪਕਰਣਾਂ ਲਈ ਵਰਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਿਵੇਸ਼ ਨਾਲ ਕਿਲੋਨਾ ਵਿੱਚ 32 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਇਸ ਯੋਜਨਾ ਤਹਿਤ, ਮਿਸ਼ਨ ਸ਼ਹਿਰ ਦੀ “ਵਨ ਡਿਗਰੀ ਆਰਗੈਨਿਕ ਫੂਡਜ਼” ਕੰਪਨੀ ਨੂੰ ਵੀ ਵਿੱਤੀ ਮਦਦ ਮਿਲੇਗੀ। ਇਹ ਕੰਪਨੀ ਨਾ-ਜੀਐਮਓ (ਗੈਰ-ਜੈਨੇਟਿਕਲੀ ਮੋਡੀਫਾਈਡ) ਅਨਾਜ ਅਤੇ ਹੋਰ ਉਤਪਾਦ ਤਿਆਰ ਕਰਦੀ ਹੈ।
ਹੋਰ ਕੰਪਨੀਆਂ ਨੂੰ ਵੀ ਮਿਲੀ ਗ੍ਰਾਂਟ
ਸਰਕਾਰ ਦੇ ਬਿਆਨ ਅਨੁਸਾਰ, ਇਹ ਵਿੱਤੀ ਮਦਦ ਹੋਰ ਕਈ ਕੰਪਨੀਆਂ ਨੂੰ ਵੀ ਦਿੱਤੀ ਜਾ ਰਹੀ ਹੈ ਜਿਨ੍ਹਾਂ ‘ਚ ਨੌਰਥ ਡੈਲਟਾ ਸੀਫੂਡਜ਼ (ੋਂਰਟਹ ਧੲਲਟੳ ਸ਼ੲੳਡੋਦਸ) ਮੱਛੀ ਉਤਪਾਦਨ ਅਤੇ ਸੰਭਾਲਣ ਵਿੱਚ ਨਿਵੇਸ਼ , ਟ੍ਰਾਫਾ ਫਾਰਮਾਸਿਊਟਿਕਲਸ (ਠਰੳਡੳ ਫਹੳਰਮੳਚੲੁਟਚਿੳਲਸ) ਦਵਾਈ ਅਤੇ ਪੌਸ਼ਟਿਕ ਉਤਪਾਦ ਬਣਾਉਣ ਵਾਲੀ ਕੰਪਨੀ, ਬ੍ਰਾਊਨਜ਼ ਬੇ ਪੈਕਿੰਗ ਕੰਪਨੀ (ਭਰੋਾਨ’ਸ ਭੳੇ ਫੳਚਕਿਨਗ ਛੋ.) ਕੈਂਪਬੇਲ ਰਿਵਰ (ਛੳਮਪਬੲਲਲਿ ੍ਰਵੲਰ) ਵਿੱਚ ਆਧੁਨਿਕ ਤਕਨੀਕ ਨਾਲ ਮੱਛੀ ਪੈਕਿੰਗ, ਵਿਟਾਮਿਨਲੈਬ (ਵਟਿੳਮਨਿਲ਼ੳਬ) ਵਿਕਟੋਰੀਆ (ਵਚਿਟੋਰੳਿ) ਵਿੱਚ ਵਿਟਾਮਿਨ ਉਤਪਾਦਨ ਦੇ ਨਾਮ ਜ਼ਿਕਰਯੋਗ ਹਨ।
ਮੰਤਰੀ ਡਾਇਨਾ ਗਿਬਸਨ ਨੇ ਦੱਸਿਆ ਕਿ ਭੋਜਨ ਉਤਪਾਦਨ ਖੇਤਰ ਵਿੱਚ ਨਿਵੇਸ਼ ਕਰਨਾ ਬੀ.ਸੀ. ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਇਸ ਸਮੇਂ ਅਮਰੀਕਾ ਵੱਲੋਂ ਲਾਏ ਜਾ ਰਹੇ ਟੈਰਿਫ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਰਕੇ ਘਰੇਲੂ ਖਾਦ ਉਤਪਾਦਨ ਨੂੰ ਉਤਹਾਹਿਤ ਕਰਨਾ ਲਾਜ਼ਮੀ ਹੋ ਗਿਆ ਹੈ।
ਬੀ.ਸੀ. ਸਰਕਾਰ ਦੇ ਨੌਕਰੀ, ਆਰਥਿਕ ਵਿਕਾਸ ਅਤੇ ਨਵਾਪ੍ਰਵਰਤੀ ਮੰਤਰਾਲੇ ਅਤੇ ਖੇਤੀਬਾੜੀ ਤੇ ਭੋਜਨ ਮੰਤਰਾਲੇ ਨੇ ਮਿਲ ਕੇ ਇਹ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਭੋਜਨ ਸੁਰੱਖਿਆ ਵਿੱਚ ਸੁਧਾਰ ਆਉਣਗਾ, ਜਿਸ ਨਾਲ ਲੋਕਾਂ ਨੂੰ ਸਥਾਨਕ ਤੌਰ ‘ਤੇ ਬਣੇ ਹੋਏ ਖਾਦ ਉਤਪਾਦ ਵੱਧ ਮਿਲਣਗੇ।
ਜ਼ਿਕਰਯੋਗ ਹੈ ਕਿ ਸਾਲ 2023-24 ਦੌਰਾਨ ਸਰੀ ਦੇ ਪ੍ਰਸਿੱਧ ਵਿਓਪਾਰੀ ਨਾਨਕ ਫੂਡ (ਪੰਜਾਬ ਮਿਲਕ ਫੂਡ) ਨੂੰ ਵਪਾਰ ਵਧਾਉਣ ਲਈ ਸੂਬਾ ਸਰਕਾਰ ਵਲੋਂ 7.5 ਮਿਲੀਅਨ ਅਤੇ ਫੈਡਰਲ ਸਰਕਾਰ ਵਲੋਂ 5 ਮਿਲੀਅਨ ਡਾਲਰ ਦਾ ਫੰਡ ਦਿੱਤਾ ਗਿਆ ਸੀ।