ਵੈਨਕੂਵਰ (ਏਕਜੋਤ ਸਿੰਘ): ਫ੍ਰੇਜ਼ਰ ਹੈਲਥ ਨੇ ਸਰੀ ਵਿੱਚ ਇੱਕ ਦੁਕਾਨ ਤੋਂ ਗੈਰ-ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਆਯੁਰਵੇਦਿਕ ਉਤਪਾਦਾਂ ਲਏ ਕਬਜ਼ੇ ‘ਚ ਲਏ ਹਨ। ਇਨ੍ਹਾਂ ਗੈਰ-ਅਧਿਕਾਰਤ ਆਯੁਰਵੇਦਿਕ ਉਤਪਾਦਾਂ ਨੂੰ ਲੈ ਕੇ ਲੋਕਾਂ ਨੂੰ ਸੰਭਾਵਿਤ ਸਿਹਤ ਖ਼ਤਰੇ ਬਾਰੇ ਵੀ ਚੇਤਾਵਨੀ ਜਾਰੀ ਕੀਤੀ ਹੈ।
ਸਿਹਤ ਅਥਾਰਟੀ ਅਨੁਸਾਰ, ਇਹ ਉਤਪਾਦ ਸ਼ੀਸ਼ਾ, ਪਾਰਾ (ਮੲਰਚੁਰੇ) ਅਤੇ ਅਰਸਨਿਕ (ੳਰਸੲਨਚਿ) ਵਰਗੇ ਭਾਰੀ ਧਾਤਾਂ ਨਾਲ ਦੂਸ਼ਿਤ ਹੋ ਸਕਦੇ ਹਨ, ਜੋ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਫ੍ਰੇਜ਼ਰ ਹੈਲਥ ਨੇ ਨਿਊਟਨ (85 ਐਵੇਨਿਊ) ਵਿੱਚ “ਆਲ ਇਨ ਵਨ ਹੋਲਸੇਲ ਕੈਸ਼ ਐਂਡ ਕੈਰੀ” ਦੁਕਾਨ ਵਿੱਚ ਇੱਕ ਸ਼ੀਸ਼ੇ ਦੀ ਜ਼ਹਿਰਲੀਤਾ (ਲੲੳਦ ਪੋਸਿੋਨਨਿਗ) ਦੇ ਕੇਸ ਦੀ ਜਾਂਚ ਕੀਤੀ, ਜਿਸ ਦੌਰਾਨ ਇਹ ਪਤਾ ਲੱਗਿਆ ਕਿ ਦੁਕਾਨ ‘ਤੇ ਹੈਲਥ ਕੈਨੇਡਾ ਵੱਲੋਂ ਨਾ-ਮਨਜ਼ੂਰ ਉਤਪਾਦ ਵੇਚੇ ਜਾ ਰਹੇ ਸਨ।
ਫ੍ਰੇਜ਼ਰ ਹੈਲਥ ਨੇ ਕਿਹਾ ਕਿ “ਇਨ੍ਹਾਂ ਉਤਪਾਦਾਂ ਵਿੱਚੋਂ ਕੁਝ ਵਿੱਚ ਉੱਚ ਪੱਧਰ ‘ਤੇ ਸ਼ੀਸ਼ਾ ਅਤੇ ਹੋਰ ਭਾਰੀਆਂ ਧਾਤਾਂ ਪਾਈਆਂ ਗਈਆਂ ਹਨ, ਜੋ ਉਪਭੋਗਤਾਵਾਂ ਲਈ ਗੰਭੀਰ ਸਿਹਤ ਖ਼ਤਰਾ ਬਣ ਸਕਦੇ ਹਨ।” ਸਾਰੇ ਗੈਰ-ਅਧਿਕਾਰਤ ਉਤਪਾਦ ਜ਼ਬਤ ਕਰ ਲਏ ਗਏ ਹਨ।
ਜ਼ਿਕਰਯੋਗ ਹੈ ਕਿ ਆਯੁਰਵੇਦ ਭਾਰਤ ਤੋਂ ਆਇਆ ਇੱਕ ਪ੍ਰਾਚੀਨ ਚਿਕਿਤਸਾ ਤਰੀਕਾ ਹੈ, ਜੋ ਸਿਹਤ ਸੰਭਾਲ, ਮੈਡੀਟੇਸ਼ਨ, ਯੋਗ, ਮਾਲਿਸ, ਆਹਾਰ ਬਦਲਾਅ ਅਤੇ ਜੜੀ-ਬੂਟੀਆਂ ਦੇ ਇਲਾਜ ਉੱਤੇ ਜ਼ੋਰ ਦਿੰਦੀ ਹੈ। ਪਰ ਫ੍ਰੇਜ਼ਰ ਹੈਲਥ ਅਨੁਸਾਰ “ਆਯੁਰਵੇਦਿਕ ਜੜੀ-ਬੂਟੀ ਉਤਪਾਦ ਵੀ ਆਮ ਦਵਾਈਆਂ ਵਾਂਗ ਸਾਈਡ-ਇਫੈਕਟ ਪੈਦਾ ਕਰ ਸਕਦੇ ਹਨ, ਐਲਰਜੀ ਟ੍ਰਿਗਰ ਕਰ ਸਕਦੇ ਹਨ ਜਾਂ ਹੋਰ ਦਵਾਈਆਂ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ।” ਕਿਰਪਾ ਕਰਕੇ ਸਿਰਫ਼ ਉਹੀ ਆਯੁਰਵੇਦਿਕ ਉਤਪਾਦ ਵਰਤੋਂ ਜੋ “ਹੈਲਥ ਕੈਨੇਡਾ” ਵੱਲੋਂ ਮਨਜ਼ੂਰਸ਼ੁਦਾ ਹਨ।
ਫ੍ਰੇਜ਼ਰ ਹੈਲਥ ਲੋਕਾਂ ਲਈ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਗੈਰ-ਅਧਿਕਾਰਤ ਆਯੁਰਵੇਦਿਕ ਉਤਪਾਦ ਨਾ ਵਰਤੋ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਮਨਜ਼ੂਰਸ਼ੁਦਾ ਉਤਪਾਦਾਂ ‘ਤੇ 8-ਅੰਕ ‘ਤੇ ਆਧਾਰਿਤ “ਂਉਟਰੳਲ ਫਰੋਦੁਚਟ ਂੁਮਬੲਰ (ਂਫਂ)” ਜਾਂ “ਧਰੁਗ ੀਦੲਨਟਿਡਿਚੳਟਿੋਨ ਂੁਮਬੲਰ (ਧੀਂ)” ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਹ ਉਤਪਾਦ ਵਰਤ ਰਿਹਾ ਹੈ, ਤਾਂ ਤੁਰੰਤ ਇਸ ਦਾ ਉਪਯੋਗ ਬੰਦ ਕਰਕੇ ਉਤਪਾਦ ਨੂੰ ਸਹੀ ਢੰਗ ਨਾਲ ਨਸ਼ਟ ਕਰੋ। ਜੇਕਰ ਕੋਈ ਅਣਚਾਹੀ ਸਿਹਤ ਸਮੱਸਿਆ ਆਉਂਦੀ ਹੈ, ਤਾਂ ਤੁਰੰਤ ਡਾਕਟਰੀ ਸਲਾਹ ਲਵੋ।
ਫ੍ਰੇਜ਼ਰ ਹੈਲਥ ਵਲੋਂ ਸਰੀ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਆਯੁਰਵੇਦਿਕ ਉਤਪਾਦ ਲਏ ਕਬਜ਼ੇ ‘ਚ
