Thursday, April 3, 2025
7.8 C
Vancouver

ਗ਼ਜ਼ਲ

ਲਾ ਬੁੱਲ੍ਹਾਂ ਤੇ ਚੁੱਪ ਦਾ ਤਾਲਾ,
ਦੱਸ ਤੂੰ ਫੇਰੇਂ ਕਿਹੜੀ ਮਾਲਾ?

ਕਰ ਦੇਵੇ ਬੰਦੇ ਨੂੰ ਰੋਗੀ,
ਜਾਂਦਾ ਜਾਂਦਾ ਚੰਦਰਾ ਪਾਲਾ।

ਉਹ ਹਰ ਇਕ ਤੋਂ ਅੱਖ ਬਚਾਵੇ,
ਕਰਦਾ ਹੈ ਜੋ ਘਾਲਾ ਮਾਲਾ।

ਉਸ ਦਾ ਕੋਈ ਯਾਰ ਨਾ ਹੁੰਦਾ,
ਜਿਹੜਾ ਹੋਵੇ ਦਿਲ ਦਾ ਕਾਲਾ।

ਇਸ ਦਾ ਪਾਣੀ ਬਹੁਤੇ ਗੰਦਾ,
ਕੋਈ ਸਾਫ ਨਾ ਕਰਦਾ ਨਾਲਾ।

ਉਸ ਤੀਵੀਂ ਨੇ ਖੁਸ਼ ਕੀ ਰਹਿਣਾ,
ਨਸ਼ਈ ਹੈ ਜਿਸ ਦੇ ਘਰ ਵਾਲਾ।

ਹੋ ਜਾਵੇ ਹੰਕਾਰੀ ਇੱਥੇ,
ਬੰਦਾ ਬਹੁਤੇ ਪੈਸੇ ਵਾਲਾ।
ਲਿਖਤ : ਮਹਿੰਦਰ ਸਿੰਘ ਮਾਨ
ਫੋਨ 9915803554