ਸਰੀ, (ਏਕਜੋਤ ਸਿੰਘ): ਸਰੀ ਸਿਟੀ ਕੌਂਸਲ ਨੇ ਦੀ ਮੀਟਿੰਗ ਵਿੱਚ ਸ਼ਹਿਰੀ ਵਿਕਾਸ ਅਤੇ ਪਰਮਿਟ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਮਹੱਤਵਪੂਰਨ ਕਦਮ ਚੁੱਕੇ ਹਨ। ਇਹ ਉਪਰਾਲੇ ਖ਼ਾਸ ਤੌਰ ‘ਤੇ ਆਨਲਾਈਨ ਪਰਮਿਟਿੰਗ ਸੇਵਾਵਾਂ ਦੇ ਵਿਸਤਾਰ ਅਤੇ ਕਿਰਾਏਦਾਰ ਸੁਧਾਰ ਪ੍ਰਵਾਨਗੀ ਪ੍ਰਕਿਰਿਆ (ਠੲਨੳਨਟ ੀਮਪਰੋਵੲਮੲਨਟ ਅਪਪਰੋਵੳਲ ਫਰੋਚੲਸਸ) ਨੂੰ ਆਸਾਨ ਬਣਾਉਣ ਲਈ ਕੀਤੇ ਗਏ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਕੌਂਸਲ ਵਚਨਬੱਧ ਹੈ ਕਿ ਪਰਮਿਟ ਪ੍ਰਕਿਰਿਆ ਤੇਜ਼ ਹੋਵੇ, ਤਾਂ ਜੋ ਨਵੇਂ ਘਰ ਅਤੇ ਵਪਾਰਕ ਮੌਕੇ ਜਲਦੀ ਉਪਲਬਧ ਹੋਣ। ਸਾਡਾ ਮੁੱਖ ਟੀਚਾ ਅਰਜ਼ੀ ਤੋਂ ਪਰਮਿਟ ਜਾਰੀ ਕਰਨ ਦੇ ਸਮੇਂ ਨੂੰ ਘੱਟ ਤੋਂ ਘੱਟ ਕਰਨਾ ਹੈ।”
ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੀ ਆਨਲਾਈਨ ਪਰਮਿਟਿੰਗ ਸੇਵਾਵਾਂ ਹੁਣ ਡਿਵੈਲਪਮੈਂਟ ਅਰਜ਼ੀਆਂ ਲਈ ਵੀ ਉਪਲਬਧ ਹੋਣਗੀਆਂ।
ਇਹ ਪਹਿਲੀ ਵਾਰ ਹੋਇਆ ਹੈ ਕਿ ਰੀਜ਼ੋਨਿੰਗ ਅਤੇ ਸਬਡਵੀਜ਼ਨ ਅਰਜ਼ੀਆਂ ਨੂੰ ਵੀ ਆਨਲਾਈਨ ਕੀਤਾ ਗਿਆ ਹੈ। ਇਹ ਪਹਿਲ ਮਲਟੀ-ਫੈਮਲੀ, ਗੁੰਝਲਦਾਰ ਬਿਲਡਿੰਗ ਪਰਮਿਟ, ਇਲੈਕਟ੍ਰੀਕਲ ਪਰਮਿਟ, ਪਲੰਬਿੰਗ ਪਰਮਿਟ, ਸਾਈਨ ਪਰਮਿਟ ਅਤੇ ਇੰਸਪੈਕਸ਼ਨ ਬੇਨਤੀਆਂ ਲਈ ਕੀਤੀ ਜਾ ਚੁੱਕੀ ਹੈ।
ਨਵੇਂ ਪਰਿਵਰਤਨ ਅਨੁਸਾਰ, ਅਰਜ਼ੀਕਰਤਾ ਹੁਣ ਆਸਾਨੀ ਨਾਲ ਅਪਣੀ ਅਰਜ਼ੀ ਦੀ ਹਾਲਤ ਵੇਖ ਸਕਣਗੇ ਅਤੇ ਜ਼ਰੂਰੀ ਤਬਦੀਲੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਇਹ ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆਉਣ ਅਤੇ ਸਮਾਂ-ਸੀਮਾ ਵਿੱਚ ਕਮੀ ਕਰਨ ਵਾਸਤੇ ਉੱਤਮ ਕਦਮ ਹੈ। ਕੌਂਸਲ ਨੇ “ਮਾਈਨਰ ਟੈਨੈਂਟ ਇੰਪਰੂਵਮੈਂਟ ਪ੍ਰੋਗਰਾਮ” ਦੀ ਸ਼ੁਰੂਆਤ ਵੀ ਕੀਤੀ ਹੈ, ਜਿਸ ਨਾਲ ਕਿਰਾਏਦਾਰ ਸੁਧਾਰ (ਠੲਨੳਨਟ ੀਮਪਰੋਵੲਮੲਨਟਸ) ਲਈ ਪਰਮਿਟ ਪ੍ਰਕਿਰਿਆ ਤੇਜ਼ ਹੋਵੇਗੀ।
ਸਿਟੀ ਨੇ ਨਵੀਆਂ ਸਰਲ ਚੈੱਕ ਲਿਸਟਾਂ, ਵੈੱਬਸਾਈਟ ਸਹਾਇਤਾ, ਅਤੇ ਇੱਕ ਫਲੈਟ ਅਰਜ਼ੀ ਫੀਸ ਲਾਗੂ ਕੀਤੀ ਹੈ, ਜਿਸ ਨਾਲ ਵਪਾਰਕ ਇੰਟੀਰੀਅਰ ਸੁਧਾਰ ਕਰਨਾ ਹੋਰ ਆਸਾਨ ਬਣੇਗਾ। ਨਵੀਂ ਪ੍ਰਕਿਰਿਆ ਤਹਿਤ, ਕੁਝ ਬਿਲਡਿੰਗ ਪਰਮਿਟ ਅਰਜ਼ੀਆਂ (ਜੋ ਘੱਟ ਜਟਿਲ ਹਨ) 2-3 ਕਾਰੋਬਾਰੀ ਦਿਨਾਂ ਵਿੱਚ ਨਿਪਟਾਈਆਂ ਜਾਣਗੀਆਂ। ਇਸ ਉਦੇਸ਼ ਵਾਸਤੇ ਇੱਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ, ਜੋ ਸਿਰਫ ਟੈਨੈਂਟ ਇੰਪਰੂਵਮੈਂਟ ਪਰਮਿਟ ‘ਤੇ ਧਿਆਨ ਦੇਵੇਗੀ।
ਸਰੀ ਪਲੈਨਿੰਗ ਅਤੇ ਡਿਵੈਲਪਮੈਂਟ ਵਿਭਾਗ ਦੇ ਜਨਰਲ ਮੈਨੇਜਰ ਰੌਨ ਗਿੱਲ ਨੇ ਕਿਹਾ, “ਕੌਂਸਲ ਵਲੋਂ ਕੀਤੀਆਂ ਇਹਨਾਂ ਪਹਿਲਕਦਮੀਆਂ ਨਾਲ ਪਰਮਿਟ ਪ੍ਰਕਿਰਿਆ ਹੋਰ ਪਾਰਦਰਸ਼ੀ ਅਤੇ ਤ੍ਰੁੱਟੀ-ਰਹਿਤ ਬਣੇਗੀ।” ਉਨ੍ਹਾਂ ਦੱਸਿਆ ਕਿ ਆਨਲਾਈਨ ਪਰਮਿਟਿੰਗ ਵਧਣ ਨਾਲ ਵਿਕਾਸ ਅਰਜ਼ੀਕਰਤਾਵਾਂ ਅਤੇ ਸਿਟੀ ਕਰਮਚਾਰੀਆਂ ਵਿਚਕਾਰ ਸੰਚਾਰ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਸ਼ਹਿਰ ਦੀ ਡਿਵੈਲਪਮੈਂਟ ਤੇਜ਼ੀ ਨਾਲ ਹੋ ਸਕੇਗੀ।