ਵੈਨਕੂਵਰ (ਰਛਪਾਲ ਸਿੰਘ ਗਿੱਲ): ਗੁਰਦੁਆਰਾ ਖਾਲਸਾ ਦਰਬਾਰ, 7749 ਪ੍ਰਿੰਸ ਅਡਵਰਡ ਸਟਰੀਟ ਵੈਨਕੂਵਰ ਵਿਖੇ 24 ਮਾਰਚ ਤੋਂ 28 ਮਾਰਚ, ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ ਵਿਖੇ, ਸਵੇਰੇ 9:00 ਵਜੇ ਤੋਂ 3:00 ਵਜੇ ਤੱਕ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ, ਸਿੱਖ ਇਤਿਹਾਸ, ਕੀਰਤਨ ਅਤੇ ਗੱਤਕਾ ਦੇ ਨਾਲ-ਨਾਲ ਗੁਰਮਤਿ ਦੀ ਰਹਿਣੀ ਤੋਂ ਜਾਣੂ ਕਰਾਇਆ ਜਾਵੇਗਾ। ਇਸ ਗੁਰਮਤਿ ਸਿਖਲਾਈ ਕੈਂਪ ‘ਚ 6 ਸਾਲ ਤੋਂ 14 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਬੱਚਿਆਂ ਨੂੰ ਗੁਰਮਤਿ ਸਿਖਲਾਈ ਕੈਂਪ ਵਿੱਚ ਲੈ ਕੇ ਆਓ ਤਾਂ ਕੇ ਬੱਚੇ ਗੁਰਮਤਿ ਅਤੇ ਸਿੱਖ ਵਿਰਸੇ ਤੋਂ ਜਾਣੂ ਹੋ ਸਕਣ।