ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ‘ਚ ਕਿਰਾਏ ਦੀਆਂ ਦਰਾਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈਆਂ ਹਨ, ਪਰ ਇਹ ਗਿਰਾਵਟ ਕੈਨੇਡਾ ਦੇ ਹੋਰ ਹਿੱਸਿਆਂ ਦੀ ਤੁਲਨਾ ਵਿੱਚ ਹੌਲੀ ਹੋਈ ਹੈ।
੍ਰੲਨਟੳਲਸ.ਚੳ ਦੀ ਨਵੀਨਤਮ ਰਿਪੋਰਟ ਮੁਤਾਬਕ, ਫ਼ਰਵਰੀ 2025 ‘ਚ ਬੀ.ਸੀ. ‘ਚ ਔਸਤ ਕਿਰਾਇਆ $2,457 ਸੀ, ਜੋ ਕਿ ਫ਼ਰਵਰੀ 2024 ਨਾਲੋਂ 1% ਘੱਟ ਹੈ। ਪਰ ਇਹ ਅਜੇ ਵੀ ਕੈਨੇਡਾ ਦੇ ਰਾਸ਼ਟਰੀ ਔਸਤ $2,088 ਨਾਲੋਂ ਤਕਰੀਬਨ $400 ਵੱਧ ਹੈ।
ਕੈਨੇਡਾ ਦੇ ਔਸਤ ਕਿਰਾਏ ‘ਚ ਪਿਛਲੇ ਪੰਜ ਮਹੀਨਿਆਂ ‘ਚ 4.8% ਦੀ ਗਿਰਾਵਟ ਹੋਈ, ਜਿਸ ਕਾਰਨ ਫ਼ਰਵਰੀ 2025 ‘ਚ ਕਿਰਾਇਆ 2023 ਦੇ ਪੱਧਰ ‘ਤੇ ਆ ਗਿਆ। ਨਵੇਂ ਅਪਾਰਟਮੈਂਟਾਂ ਦੀ ਉਪਲੱਬਧਤਾ ਵਧਣ ਕਾਰਨ ਕਿਰਾਏ ਦੀਆਂ ਦਰਾਂ ਹੌਲੀ-ਹੌਲੀ ਘਟ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਬਾਦੀ ਦੀ ਵਾਧੂ ਗਤੀਮਾਨਤਾ ਹੌਲੀ ਹੋਣ ਅਤੇ ਅਮਰੀਕਾ-ਕੈਨੇਡਾ ਵਿਚਾਲੇ ਸੰਭਾਵੀ ਵਪਾਰਕ ਸੰਕਟ ਕਰਕੇ ਵੀ ਇਹ ਗਿਰਾਵਟ ਹੋ ਰਹੀ ਹੈ।
੍ਰੲਨਟੳਲਸ.ਚੳ ਦੇ 35 ਸ਼ਹਿਰਾਂ ‘ਚ ਬੀ.ਸੀ. ਦੇ ਚਾਰ ਸ਼ਹਿਰ ਸਭ ਤੋਂ ਮਹਿੰਗੀਆਂ ਜਗ੍ਹਾਂ ਵਿੱਚ ਸ਼ਾਮਲ ਰਹੇ।
ਵੈਨਕੂਵਰ: ਇੱਕ-ਬੈੱਡਰੂਮ ਯੂਨਿਟ ਦਾ ਔਸਤ ਕਿਰਾਇਆ 5.1% ਘਟ ਕੇ $2,518 ਹੋ ਗਿਆ, ਪਰ ਇਹ ਹਾਲੇ ਵੀ ਕੈਨੇਡਾ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ।
ਬਰਨਾਬੀ: 3.6% ਗਿਰਾਵਟ ਨਾਲ $2,367 ‘ਤੇ ਆਇਆ, ਜੋ ਕਿ ਕੈਨੇਡਾ ਭਰ ਵਿੱਚ ਦੂਜਾ ਸਭ ਤੋਂ ਉੱਚਾ ਕਿਰਾਇਆ ਹੈ।
ਵਿਕਟੋਰੀਆ: $2,100 ‘ਤੇ ਰਿਹਾ, ਜੋ ਕਿ 0.8% ਘੱਟ ਹੈ ਪਰ ਮਹੀਨਾਵਾਰ 0.8% ਵਧ ਗਿਆ। ਇਹ ਕੈਨੇਡਾ ਦਾ 9ਵਾਂ ਸਭ ਤੋਂ ਮਹਿੰਗਾ ਸ਼ਹਿਰ ਬਣਿਆ।
ਨੈਨਾਇਮੋ: $1,795 ‘ਤੇ ਰਿਹਾ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 3.4% ਘੱਟ ਹੈ। 19ਵਾਂ ਸਭ ਤੋਂ ਮਹਿੰਗਾ ਸ਼ਹਿਰ।