ਵੈਨਕੂਵਰ: ਖਾਲਸਾ ਸੈਕਡਰੀ ਸਕੂਲ ਦੇ ਬੱਚਿਆਂ ਵੱਲੋਂ ਵੈਨਕੂਵਰ ਦੇ ਡਾਊਨ ਟਾਊਨ ਵਿੱਚ ਜਾ ਕੇ ਬੇਘਰੇ-ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ। ਜਿਸ ਵਿੱਚ ਉਹਨਾਂ ਨੂੰ ਵੱਖ-ਵੱਖ ਜਰੂਰਤਾਂ ਵਾਲੀਆਂ ਚੀਜ਼ਾਂ ਦਿੱਤੀਆਂ ਗਈਆਂ ਤਾਂ ਕਿ ਉਹ ਆਪਣੇ ਲਈ ਵਰਤ ਸਕਣ ਤੇ ਇਸ ਲਈ ਬੱਚਿਆਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਜਾ ਕੇ ਧੰਨ ਇਕੱਠਾ ਕੀਤਾ ਪਹਿਲਾਂ ਉਹਨਾਂ ਨੇ ਪੇਂਟਿੰਗ ਬਣਾਈਆਂ ਅਤੇ ਉਹਨਾਂ ਨੂੰ ਫਿਰ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਜਾ ਕੇ ਵੇਚਿਆ ਅਤੇ ਇਸ ਤੋਂ ਤਕਰੀਬਨ 7 ਹਜ਼ਾਰ ਡਾਲਰ ਇਕੱਠੇ ਕੀਤੇ। ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਬੱਚਿਆਂ ਦਾ ਸਾਥ ਦਿੱਤਾ ਤੇ ਇਹ ਫਿਰ ਬੱਚਿਆਂ ਨੇ ਪੈਸੇ ਇਕੱਠੇ ਕਰਕੇ ਬੇਘਰੇ ਲੋਕਾਂ ਨੂੰ ਜ਼ਰਾਬਾਂ, ਸਰਦੀਆਂ ਦੇ ਵਿੱਚ ਪਾਉਣ ਲਈ ਥਰਮਲ ਜੈਕਟਾਂ, ਮੀਂਹ ਤੋਂ ਬਚਣ ਲਈ ਜੈਕਟਾਂ, ਪੈਂਟਾਂ, ਫੇਸ ਵਾਸ਼, ਵੈਸਲੀਨ, ਵੈਸਲੀਨ ਲੋਸ਼ਨ, ਹੱਥਾਂ ਤੇ ਪਾਉਣ ਲਈ ਦਸਤਾਨੇ, ਛੱਤਰੀਆਂ ਅਤੇ ਟੋਕਰੀਆਂ ਦਾਨ ਆਦਿ ਖਰੀਦ ਕੇ ਬੇਘਰੇ ਲੋਕਾਂ ਨੂੰ ਦਾਨ ਕੀਤੀਆਂ।
“ਖਹੳਲਸੳ ਛੳਰੲਸ” ਮੁਹਿੰਮ ਤਹਿਤ ਵਿਦਿਆਰਥੀਆਂ ਨੇ ਆਪਣੇ ਤੌਰ ‘ਤੇ ਯੋਜਨਾ ਬਣਾਈ ਅਤੇ ਵਿਦਿਆਰਥੀਆਂ ਨੇ 1 ਨਵੰਬਰ ਨੂੰ ਜ਼ਰੂਰਤ ਦੀਆਂ ਚੀਜ਼ਾਂ ਖਰੀਦਣ ਲਈ ਧੰਨ ਇਕੱਠਾ ਕੀਤਾ। ਬੇਘਰੇ ਲੋਕਾਂ ਲਈ ਵਿਦਿਆਰਥੀਆਂ ਨੇ ਬਹੁਤ ਹੀ ਸੋਚ-ਵਿਚਾਰ ਅਤੇ ਮਿਹਨਤ ਨਾਲ ਤਿਆਰ ਕੀਤੇ।
ਖਾਲਸਾ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਹਿੰਮਤ ਅਤੇ ਯੋਗਦਾਨ ਨਾਲ ਇਹ ਸਾਬਤ ਕਰ ਦਿੱਤਾ ਕਿ ਨੌਜਵਾਨ ਵੀ ਸਮਾਜਿਕ ਬਦਲਾਵ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਹ ਉੱਦਮ ਹੋਰ ਨੌਜਵਾਨਾਂ ਨੂੰ ਵੀ ਸਮਾਜਿਕ ਭਲਾਈ ਵੱਲ ਪ੍ਰੇਰਿਤ ਕਰੇਗਾ।
ਖਾਲਸਾ ਸੈਕਡਰੀ ਸਕੂਲ, ਸਰੀ ਦੇ ਬੱਚਿਆਂ ਨੇ ਬੇਘਰੇ ਲੋਕਾਂ ਦੀ ਕੀਤੀ ਮਦਦ
