ਔਟਵਾ (ਏਕਜੋਤ ਸਿੰਘ): ਕੈਨੇਡਾ ਸਰਕਾਰ ਨੇ 2025 ਦੌਰਾਨ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪੀ ਆਰ ਪ੍ਰੋਗਰਾਮ ਤਹਿਤ 10,000 ਨਵੀਆਂ ਅਰਜ਼ੀਆਂ ਲੈਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ, ਜਦਕਿ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ 2025 ਵਿੱਚ ਇਹ ਪ੍ਰੋਗਰਾਮ ਰੱਦ ਕੀਤਾ ਜਾ ਸਕਦਾ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ 2025 ਦੌਰਾਨ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ, ਸਗੋਂ 2020 ਵਿੱਚ ਭਰੇ ਇੰਟਰਸਟ ਫਾਰਮ ਦੇ ਪੂਲ ਵਿੱਚੋਂ ਹੀ ਲਾਟਰੀ ਸਿਸਟਮ ਰਾਹੀਂ ਬਿਨੈਕਾਰ ਚੁਣੇ ਜਾਣਗੇ। 2020 ਵਿੱਚ ਸਰਕਾਰ ਨੇ ਹਜ਼ਾਰਾਂ ਲੋਕਾਂ ਤੋਂ ਸਪੌਂਸਰਸ਼ਿਪ ਫਾਰਮ ਮੰਗੇ ਸਨ, ਪਰ 2021 ਤੋਂ ਬਾਅਦ ਇਹ ਪ੍ਰੋਗਰਾਮ ਲਗਾਤਾਰ 2020 ਦੇ ਪੂਲ ‘ਤੇ ਆਧਾਰਤ ਹੀ ਚੱਲ ਰਿਹਾ ਹੈ।
ਲਿ022 ਦੌਰਾਨ 23,100 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 15,000 ਮਾਪਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਗਈ। 2024 ਵਿੱਚ 35,700 ਬਿਨੈਕਾਰਾਂ ਨੂੰ ਇਨਵੀਟੇਸ਼ਨ ਦਿੱਤੀ ਗਈ ਅਤੇ 20,500 ਮਾਪਿਆਂ ਨੂੰ ਪੀ ਆਰ ਮਿਲਣ ਦਾ ਐਲਾਨ ਹੋਇਆ।
18 ਸਾਲ ਤੋਂ ਉੱਤੇ ਕੋਈ ਵੀ ਕੈਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਆਪਣੇ ਮਾਪਿਆਂ ਜਾਂ ਦਾਦਾ-ਦਾਦੀ, ਨਾਨਾ-ਨਾਨੀ ਨੂੰ ਸਪੌਂਸਰ ਕਰ ਸਕਦਾ ਹੈ। ਸਪੌਂਸਰ ਕਰਨ ਵਾਲੇ ਵਿਅਕਤੀ ਨੂੰ ਪਿਛਲੇ ਤਿੰਨ ਸਾਲਾਂ ਦੀ ਆਮਦਨ ਦਿਖਾਉਣੀ ਪੈਂਦੀ ਹੈ, ਜੋ ਕਿ ਪਰਿਵਾਰਿਕ ਆਕਾਰ ‘ਤੇ ਨਿਰਭਰ ਕਰਦੀ ਹੈ। ਸਪੌਂਸਰ ਨੂੰ 20 ਸਾਲਾਂ ਤੱਕ ਵਿੱਤੀ ਸਹਾਇਤਾ ਦੇਣ ਦੀ ਗਰੰਟੀ ਦੇਣੀ ਪੈਂਦੀ ਹੈ। ਕੈਨੇਡੀਅਨ ਸਰਕਾਰ ਵੱਲੋਂ ਇਮੀਗ੍ਰੇਸ਼ਨ ਟੀਚਿਆਂ ਵਿੱਚ 2025 ਲਈ ਕਟੌਤੀ ਕੀਤੀ ਗਈ ਹੈ। ਪਹਿਲਾਂ 2025 ਲਈ 4,85,000 ਨਵੇਂ ਪੀ ਆਰ ਦੇਣ ਦਾ ਟੀਚਾ ਸੀ, ਜੋ ਹੁਣ 3,95,000 ਕਰ ਦਿੱਤਾ ਗਿਆ ਹੈ। 2026 ਅਤੇ 2027 ਲਈ ਇਹ ਅੰਕੜਾ 3,80,000 ਅਤੇ 3,65,000 ਤੈਅ ਕੀਤਾ ਗਿਆ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਹੈ ਕਿ 2025 ਦੌਰਾਨ 10,000 ਪੀ ਆਰ ਅਰਜ਼ੀਆਂ ਲਈ ਜਾਣਗੀਆਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੇਰਵੇ ਜਨਤਕ ਕੀਤੇ ਜਾਣਗੇ।