Friday, April 4, 2025
10.8 C
Vancouver

ਹੱਲਾਸ਼ੇਰੀ

 

ਸਾਂਭ ਰੱਖੀਂ ਕਲਮ ਕਰ ਤਿੱਖੀ,
ਮਾਈਕ ਉੱਤੇ ਕਰੀਂ ਨਾ ਢਿੱਲ ਬੇਲੀ,
ਪਹਿਰਾ ਸੱਚ ਦਾ ਸਦਾ ਦੇਈ ਚੱਲੀਂ,
ਰੱਖੀਂ ਝੂਠ ਦੀ ਬਣਾ ਕੇ ਖਿੱਲ ਬੇਲੀ।
ਨਾ ਡੋਲੀਂ ਨਾ ਘਬਰਾਹਟ ਮੰਨੀ,
ਕਰ ਤਕੜਾ ਰੱਖੀਂ ਦਿਲ ਬੇਲੀ।
ਐਸਾ ਖਿੱਚ ਨਿਸ਼ਾਨਾ ਬਿੰਨ੍ਹ ਰੱਖੀਂ,
ਭੋਰਾ ਜਾਣ ਨਾ ਘਮੰਡੀ ਹਿੱਲ ਬੇਲੀ।
ਰੱਖੀਂ ਕਰਕੇ ਸਦਾ ਬੰਦ ਘੁੱਤੀ,
ਖੇਡ ਸਕਣ ਨਾ ਚੋਟ ਪਿੱਲ ਬੇਲੀ,
ਹੋ ਕੇ ਬੇ-ਡਰ ਡੂੰਘਾ ਗੱਡ ਰੱਖੀਂ,
ਟੋਪੀ ਵਾਲਾ ਜੜ ਕੇ ਕਿੱਲ ਬੇਲੀ।
ਖੰਘ ਖੁਸ਼ਕੀ ਦੇਵੀਂ ਚੁੱਕ ‘ਭਗਤਾ’,
ਅੱਖਾਂ ਕਰ ਦੇਈਂ ਗਿੱਲੋ ਗਿੱਲ ਬੇਲੀ।
ਧਰੇ ਪੈਰ ਨਾ ਕੋਈ ਭੱਖੜੇ ‘ਤੇ,
ਖੱਲ ਵਾਲ ਦੀ ਦੇਵੀਂ ਛਿੱਲ ਬੇਲੀ।
ਲਿਖਤ : ਬਰਾੜ-ਭਗਤਾ ਭਾਈ ਕਾ
ਸੰਪਰਕ : 001-604-751-1113