ਸਰੀ (ਏਕਜੋਤ ਸਿੰਘ): ਬੀਤ ਦਿਨੀਂ ਸਰੀ ‘ਚ ਇੱਕ ਦੋ-ਮੰਜ਼ਿਲਾ ਘਰ ਭਿਆਨਕ ਅੱਗ ਲੱਗਣ ਕਾਰਨ ਤਬਾਹ ਹੋ ਗਿਆ, ਜਿਸ ਕਰਕੇ ਛੇ ਵਿਅਕਤੀ ਬੇਘਰ ਹੋ ਗਏ। ਹਾਲਾਂਕਿ, ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਆਈ, ਪਰ ਘਰ ਵਿੱਚ ਫਸੀ ਇੱਕ ਬਿੱਲੀ ਨੂੰ ਮੌਕੇ ‘ਤੇ ਮੌਜੂਦ ਅੱਗ-ਬੁਝਾਊ ਦਲ ਨੇ ਸੁਰੱਖਿਅਤ ਬਚਾ ਲਿਆ।
ਸਰੀ ਫ਼ਾਇਰ ਸਰਵਿਸ ਦੇ ਸਹਾਇਕ ਮੁਖੀ, ਮਾਈਕ ਮੈਕਨਾਮਾਰਾ, ਨੇ ਦੱਸਿਆ ਕਿ ਉਨ੍ਹਾਂ ਨੂੰ ਫ੍ਰੇਜ਼ਰ ਹਾਈਵੇ ਅਤੇ 168 ਸਟਰੀਟ ਦੇ ਕੋਣ ‘ਤੇ ਇੱਕ ਘਰ ਵਿੱਚ ਅੱਗ ਲੱਗਣ ਦੀ ਸੁਚਨਾ ਮਿਲੀ। ਜਦੋਂ ਅੱਗ-ਬੁਝਾਊ ਦਲ ਮੌਕੇ ‘ਤੇ ਪਹੁੰਚਿਆ, ਤਾਂ ਉਨ੍ਹਾਂ ਨੇ ਦੇਖਿਆ ਕਿ ਦੋ-ਮੰਜ਼ਿਲਾ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ‘ਚ ਆ ਚੁੱਕਾ ਸੀ, ਅਤੇ ਘਰ ਦੇ ਵਿੰਡੋਜ਼ ਵਿੱਚੋਂ ਕਾਲਾ ਧੂੰਆਂ ਨਿਕਲ ਰਿਹਾ ਸੀ।
ਮੈਕਨਾਮਾਰਾ ਨੇ ਦੱਸਿਆ ਕਿ ਘਰ ਵਿੱਚ ਰਹਿਣ ਵਾਲੇ ਸਾਰੇ ਵਿਅਕਤੀ ਸਮੇਂ ਸਿਰ ਬਾਹਰ ਨਿਕਲਣ ਵਿੱਚ ਸਫਲ ਰਹੇ।
ਇਸ ਹਾਦਸੇ ਵਿੱਚ ਕਿਸੇ ਵਿਅਕਤੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ, ਪਰ ਅੱਗ ਨੇ ਘਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੈਕਨਾਮਾਰਾ ਨੇ ਦੱਸਿਆ ਕਿ ਅੱਗ ਦੇ ਕਾਰਨ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ, ਜਿਸ ਕਰਕੇ ਸੰਭਾਵਨਾ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਕਾਰਨ ਲੱਗੀ। ਮੈਕਨਾਮਾਰਾ ਨੇ ਕਿਹਾ ਕਿ ਇਸ ਦੀ ਜਾਂਚ ਜਾਰੀ ਹੈ ਅਤੇ ਅੱਗ ਲੱਗਣ ਦੇ ਸੰਭਾਵਿਤ ਕਾਰਨਾਂ ਦੀ ਗਹਿਰੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ “ਇਹ ਅੱਗ ਘਰ ਵਿੱਚ ਕਿਸੇ ਇਲੈਕਟ੍ਰਿਕ ਗੜਬੜੀ ਕਾਰਨ ਲੱਗੀ, ਜਾਂ ਫਿਰ ਕੋਈ ਹੋਰ ਕਾਰਨ ਹੋ ਸਕਦਾ ਹੈਇਹ ਸਭ ਪੱਖ ਜਾਂਚੇ ਜਾ ਰਹੇ ਹਨ,” ਮੈਕਨਾਮਾਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਘਟਨਾ ਬਾਰੇ ਕੋਈ ਵਧੀਕ ਜਾਣਕਾਰੀ ਹੋਵੇ, ਤਾਂ ਉਹ ਫ਼ਾਇਰ ਵਿਭਾਗ ਜਾਂ ਪੁਲਿਸ ਨਾਲ ਸੰਪਰਕ ਕਰੇ, ਤਾਂ ਜੋ ਜਾਂਚ ਵਿੱਚ ਮਦਦ ਮਿਲ ਸਕੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.