ਵੈਨਕੂਵਰ (ਏਕਜੋਤ ਸਿਘ): ਇੱਕ ਨਵੀਂ ਇੱਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਦੇ ਦੋ ਸਭ ਤੋਂ ਵੱਡੇ ਸ਼ਹਿਰ ਸਰੀ ਅਤੇ ਵੈਨਕੂਵਰ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਖ਼ਤਰਨਾਕ ਸ਼ਹਿਰਾਂ ਵਜੋਂ ਘੋਸ਼ਿਤ ਕੀਤੇ ਗਏ ਹਨ।
ਫਰੲਸਜ਼ਲੲਰ ਲ਼ੳਾ ਫ਼ਰਮ ਵੱਲੋਂ 2015 ਤੋਂ 21 ਫ਼ਰਵਰੀ 2025 ਤੱਕ ਇਕੱਤਰ ਕੀਤੇ ਗਏ ਆਕੜਿਆਂ ਮੁਤਾਬਕ, ਬੀ.ਸੀ. ਪੂਰੇ ਕੈਨੇਡਾ ਵਿੱਚ ਪੈਦਲ ਯਾਤਰੀਆਂ ਦੀਆਂ ਮੌਤਾਂ ਦੇ ਮਾਮਲੇ ‘ਚ ਤੀਜੇ ਸਥਾਨ ‘ਤੇ ਰਿਹਾ, ਜਿੱਥੇ 502 ਮੌਤਾਂ ਦਰਜ ਕੀਤੀਆਂ ਗਈਆਂ।
ਸਰੀ ਬੀ.ਸੀ. ਦਾ ਸਭ ਤੋਂ ਘਾਤਕ ਸ਼ਹਿਰ ਬਣਿਆ, ਜਿੱਥੇ 52 ਪੈਦਲ ਯਾਤਰੀਆਂ ਦੀ ਜਾਨ ਗਈ। ਇਹ 1.03 ਮੌਤਾਂ ਪ੍ਰਤੀ 100,000 ਨਿਵਾਸੀਆਂ ਦੇ ਬਰਾਬਰ ਹੈ।
ਵੈਨਕੂਵਰ ਨੇ 82 ਮੌਤਾਂ ਰਿਪੋਰਟ ਕੀਤੀਆਂ, ਜੋ ਕਿ ਕੁੱਲ 0.36 ਮੌਤਾਂ ਪ੍ਰਤੀ 100,000 ਨਿਵਾਸੀਆਂ ਦੇ ਹਿਸਾਬ ਨਾਲ ਗਿਣੀ ਗਈ ਹੈ। ਇਹ ਨਤੀਜੇ ਵੈਨਕੂਵਰ ਨੂੰ ਵੀ ਬੀ.ਸੀ. ਦੇ ਸਭ ਤੋਂ ਘਾਤਕ ਸ਼ਹਿਰਾਂ ‘ਚ ਸ਼ਾਮਲ ਕਰਦੇ ਹਨ।
ਬੀ.ਸੀ. ਵਿੱਚ 2015 ਤੋਂ 2025 ਤੱਕ 81 ਸਾਈਕਲ ਸਵਾਰਾਂ ਦੀ ਮੌਤ ਹੋਈ, ਜਿਸ ਕਾਰਨ ਇਹ ਮਾਮਲਾ ਮੁਲਕ ‘ਚ ਦੂਜੇ ਨੰਬਰ ‘ਤੇ ਰਿਹਾ।
ਸਰੀ ਦੂਸਰੇ ਨੰਬਰ ‘ਤੇ ਰਿਹਾ, ਜਿੱਥੇ 11 ਸਾਈਕਲ ਸਵਾਰਾਂ ਦੀ ਮੌਤ ਹੋਈ। ਇਹ ਅੰਕੜਾ 0.21 ਮੌਤਾਂ ਪ੍ਰਤੀ 100,000 ਨਿਵਾਸੀਆਂ ਦੇ ਬਰਾਬਰ ਹੈ। ਵੈਨਕੂਵਰ ਵਿੱਚ 5 ਮੌਤਾਂ ਹੋਈਆਂ, ਜੋ ਕਿ 0.02 ਮੌਤਾਂ ਪ੍ਰਤੀ 100,000 ਨਿਵਾਸੀਆਂ ਦੇ ਹਿਸਾਬ ਨਾਲ ਰਿਪੋਰਟ ਕੀਤੀਆਂ ਗਈਆਂ। ਭ.ਛ. ਛੇਚਲਿਨਗ ਛੋੳਲਿਟਿੋਨ ਦੀ ਕਾਰਜਕਾਰੀ ਨਿਰਦੇਸ਼ਕ, ਜੈਨ ਪੀਟਰਸਨ ਨੇ ਕਿਹਾ ਕਿ 2024-2025 ਵਿੱਚ, ਬੀ.ਸੀ. ਦੀ ਮੋਟਰਵੇਅ ਅਤੇ ਰਸਤੇ ਬਣਾਉਣ ਲਈ ਆਉਣ ਵਾਲੀ ਲਾਗਤ 1,046 ਡਾਲਰ ਪ੍ਰਤੀ ਨਿਵਾਸੀ ਸੀ, ਪਰ ਪੈਦਲ ਅਤੇ ਸਾਈਕਲ ਯਾਤਰੀਆਂ ਦੀਆਂ ਸਹੂਲਤਾਂ ‘ਚ 2011 ਤੋਂ 2025 ਤੱਕ ਕੇਵਲ 3 ਡਾਲਰ ਪ੍ਰਤੀ ਨਿਵਾਸੀ ਹੀ ਨਿਵੇਸ਼ ਕੀਤਾ ਗਿਆ।
ਉਨ੍ਹਾਂ ਕਿਹਾ, “ਸਰਕਾਰ ਬਹੁਤ ਵਧੀਆ ਰਸਤੇ ਅਤੇ ਹਾਈਵੇ ਬਣਾਉਂਦੀ ਹੈ, ਪਰ ਜਿਹੜੇ ਲੋਕ ਇਹਨਾਂ ਰਸਤਿਆਂ ‘ਤੇ ਯਾਤਰਾ ਕਰ ਰਹੇ ਹਨ, ਉਨ੍ਹਾਂ ਦੀ ਸੁਰੱਖਿਆ ਲਈ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕਰ ਰਹੀ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.