ਸਰੀ, (ਏਕਜੋਤ ਸਿੰਘ): ਲੈਂਗਲੀ ਟਾਊਨਸ਼ਿਪ ਵਿੱਚ ਬੀਤੇ ਦਿਨੀਂ ਇੱਕ ਵੱਡਾ ਵਿਸਫੋਟ ਹੋਇਆ ਜਿਸ ਦੀ ਜਾਂਚ ਕਰ ਰਹੇ ਆਰ.ਸੀ.ਐਮ.ਪੀ. ਨੂੰ ਯਕੀਨ ਹੈ ਕਿ ਇਹ ਧਮਾਕਾ ਇੱਕ ਗੈਰਕਾਨੂੰਨੀ ਨਸ਼ੀਲੇ ਪਦਾਰਥ ਬਣਾਉਣ ਵਾਲੀ ਲੈਬ ਦੇ ਕਾਰਨ ਹੋਇਆ ਹੈ।
ਇਸ ਵੱਡੇ ਵਿਸ਼ਫੋਟ ‘ਚ ਇੱਕ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ, ਜਦਕਿ ਪੰਜ ਹੋਰ ਘਰਾਂ ਨੂੰ ਨੁਕਸਾਨ ਪਹੁੰਚਿਆ। ਐਤਵਾਰ ਨੂੰ ਜਦੋਂ ਮਲਬੇ ਦੀ ਜਾਂਚ ਕੀਤੀ ਗਈ ਤਾਂ ਉਥੋਂ ਇੱਕ ਲਾਸ਼ ਮਿਲੀ, ਜਿਸ ਦੀ ਪਛਾਣ ਗੁਆਂਢੀਆਂ ਨੇ ਇੱਕ ਔਰਤ ਵਜੋਂ ਕੀਤੀ । ਘਰ ਦੋ ਮੈਂਬਰ ਆਪਣੀ ਜਾਨ ਬਚਾਉਣ ‘ਚ ਸਫਲ ਰਹੇ।
ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਵਿਸਫੋਟ ਹੋਏ ਘਰ ਦੇ ਮਾਲਕ ਥੀ ਨਗੋਇਨ ਲੈਮ ਅਤੇ ਹੰਗ ਮੈਨ ਟ੍ਰਾਨ ਨੇ 20 ਸਾਲ ਪਹਿਲਾਂ ਬਰਨਾਬੀ ਵਿੱਚ ਇੱਕ ਕੈਨੇਬਿਸ ਗਰੋਅ-ਓਪਰੇਸ਼ਨ ਚਲਾਉਣ ਦੇ ਦੋਸ਼ ‘ਚ ਦੋਸ਼ੀ ਪਾਏ ਗਏ ਸਨ।
ਜਾਣਕਾਰੀ ਅਨੁਸਾਰ, 31 ਜੁਲਾਈ 2002 ਨੂੰ ਆਰ.ਸੀ.ਐਮ.ਪੀ. ਨੇ ਬਰਨਾਬੀ ਵਿੱਚ ਉਨ੍ਹਾਂ ਦੇ ਕਿਰਾਏ ਦੇ ਘਰ ‘ਤੇ ਛਾਪਾ ਮਾਰਿਆ ਸੀ। ਉਥੇ ਇੱਕ 435 ਪੌਦਿਆਂ ਵਾਲੀ ਗਰੋਅ-ਓਪਰੇਸ਼ਨ ਮਿਲੀ ਸੀ, ਜੋ ਬੱਚਿਆਂ ਦੇ ਖੇਡਣ ਵਾਲੀ ਮੈਟ ਹੇਠ ਲੁਕਾਈਂ ਗਈ ਸੀ। ਇਲੈਕਟ੍ਰਿਸਿਟੀ ਚੋਰੀ ਕਰਕੇ ਇਸ ਓਪਰੇਸ਼ਨ ਨੂੰ ਚਲਾਇਆ ਜਾ ਰਿਹਾ ਸੀ, ਜਿਸ ਕਾਰਨ ਅੱਗ ਲੱਗਣ ਦਾ ਵੱਡਾ ਖਤਰਾ ਸੀ।
2004 ਵਿੱਚ ਟ੍ਰਾਨ ਨੂੰ ਇਕ ਨਸ਼ੀਲੇ ਪਦਾਰਥ ਤਿਆਰ ਕਰਨ ਅਤੇ ਵੇਚਣ ਦੇ ਦੋਸ਼ ‘ਚ 12 ਮਹੀਨਿਆਂ ਦੀ ਕੈਦ ਅਤੇ 12 ਮਹੀਨਿਆਂ ਦੀ ਪਰੋਲ ਦੀ ਸਜ਼ਾ ਹੋਈ। ਉਸ ਦੀ ਪਤਨੀ ਨੂੰ 12 ਮਹੀਨਿਆਂ ਦੀ ਘਰ-ਅੰਦਰ ਹੀ ਰਹਿਣ ਸਜ਼ਾ ਦਿੱਤੀ ਗਈ ਸੀ।
ਵਿਸਫੋਟ ਸਵੇਰੇ 10:40 ਵਜੇ ਹੋਇਆ ਅਤੇ ਗੁਆਂਢ ‘ਚ ਲੱਗੇ ਇੱਕ ਨਿਗਰਾਨੀ ਕੈਮਰੇ ਨੇ ਧਮਾਕੇ ਦੀ ਵੀਡੀਓ ਕੈਦ ਕੀਤੀ, ਜਿਸ ‘ਚ ਦੱਸਿਆ ਗਿਆ ਕਿ ਇਹ ਘਟਨਾ ਵਿਲੋਬਰੁੱਕ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਆਰ.ਸੀ.ਐਮ.ਪੀ. ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰ ਜਾਂਚ ਕਰ ਰਹੇ ਹਨ, ਅਤੇ ਇੱਕ ਵਿਸ਼ੇਸ਼ ਤਜਰਬੇਕਾਰ ਵਿਗਿਆਨਕ ਟੀਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਾਂਚ ਪੂਰੀ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.