ਔਰਤ ਦੇ ਬੁੱਢੇ ਚਿਹਰੇ ਤੇ ਪਈਆਂ
ਰੇਖਾਵਾਂ ਦਰਸਾਉਂਦੀਆਂ ਨੇ,
ਮਾਨਚਿੱਤਰ ਉਹਨਾਂ ਦੀਆਂ ਇਛਾਵਾਂ ਦਾ,
ਜਿਨ੍ਹਾਂ ਦਾ ਮਜਬੂਰੀ ਦੇ ਨਾਂ ਤੇ
ਗਲਾ ਘੁੱਟ ਦਿੱਤਾ ਗਿਆ,
ਤੇ ਉਹ ਭੋਲ਼ੀਆਂ ਭਾਲ਼ੀਆਂ
ਘਰ ਜੋੜਨ ਦੇ ਨਾਂ ਤੇ ,
ਮਰਦਾਂ ਦੇ ਦਰਿੰਦੇਪਨ ਤੇ
ਸਾਊਪੁਣੇ ਦਾ ਨਕਾਬ ਪਾ ਕੇ ,
ਦੁਨੀਆਂ ‘ਚ ਵਿਚਰਦੀਆਂ ਰਹੀਆਂ।
ਜ਼ਿੰਦਗੀ ਇਸ ਤ੍ਰਾਸਦੀ ‘ਚ ਕੱਢ
ਦਿੱਤੀ ਕਿ ਇੱਕ-ਨਾ-ਇੱਕ ਦਿਨ
ਉਹਨਾਂ ਦੇ ਦਿਲ ਦੀ ਆਵਾਜ਼ ,
ਮਰਦ ਜਾਤ ਦੇ ਬੋਲ਼ੇ ਕੰਨਾਂ
ਵਿੱਚ ਜਰੂਰ ਗੂੰਜੇਗੀ।
ਪਰ ਇਹ ਹਸਰਤ ਤਾਂ
ਉਮਰ ਅਧੂਰੀ ਰਹਿ ਗਈ
ਜਦੋ ਉਹਨੇ ਹਰ ਮੌੜ ‘ਤੇ
ਕਦਮ ਨਾਲ ਕਦਮ ਮਿਲਾ
ਤੁਰਨ ਦੀ ਬਜਾਏ ਉਹਨੂੰ
ਅੱਖਾਂ ਨੀਵੀਆਂ ਕਰਕੇ
ਤੁਰਨ ਦਾ ਆਦੇਸ਼ ਦਿੱਤਾ।
ਲਿਖਤ : ਨਵਦੀਪ ਕੌਰ
ਸੰਪਰਕ : 672-272-316