ਟੋਰਾਂਟੋ : ਓਨਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈਆਂ ਨਵੀਆਂ ਟੈਰਿਫ਼ਾਂ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ 25% ਸ਼ੁਲਕ ਓਨਟਾਰੀਓ ਦੇ ਆਟੋ ਉਦਯੋਗ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ। ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਆਟੋ ਸੈਕਟਰ 10 ਦਿਨਾਂ ਅੰਦਰ ਬੰਦ ਹੋ ਸਕਦਾ ਹੈ। ਮੈਂ ਆਸ ਕਰਦਾ ਹਾਂ ਕਿ ਇਹ ਨਾ ਹੋਵੇ, ਪਰ ਮੈਂ ਪੂਰਾ ਭਰੋਸਾ ਰੱਖਦਾ ਹਾਂ ਕਿ ਇਹ ਟੈਰਿਫ਼ ਆਟੋ ਉਤਪਾਦਨ ਨੂੰ ਠੱਪ ਕਰ ਦੇਣਗੇ।”
ਉਨ੍ਹਾਂ ਸਮਝਾਇਆ ਕਿ ਕੈਨੇਡਾ-ਅਮਰੀਕਾ ਆਟੋਮੋਟਿਵ ਉਦਯੋਗ ਬਹੁਤ ਜ਼ਿਆਦਾ ਆਪਸੀ ਨਿਰਭਰਤਾ ਰੱਖਦੇ ਹਨ। “ਕਈ ਵਾਰ, ਆਟੋ ਪਾਰਟਸ ਇੱਕ ਦੂਜੇ ਦੇ ਸਰਹੱਦ ਪਾਰ 7-8 ਵਾਰ ਜਾਂਦੀਆਂ ਹਨ। ਹਰ ਵਾਰ 25% ਟੈਰਿਫ਼ ਲੱਗਣ ਕਾਰਨ, ਇਹ ਉਦਯੋਗ ਦਿਨਾਂ ‘ਚ ਖਤਮ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਟੈਰਿਫ਼ ਕਾਰਨ ਸਿਰਫ਼ ਓਨਟਾਰੀਓ ਨਹੀਂ, ਬਲਕਿ ਅਮਰੀਕਾ ਦੇ ਆਟੋ ਅਸੈਂਬਲੀ ਪਲਾਂਟ ਵੀ ਪ੍ਰਭਾਵਤ ਹੋਣਗੇ।
ਫੋਰਡ ਨੇ ਆਮਦਨ ਦੀ ਰੱਖਿਆ ਲਈ ਕੁਝ ਵੱਡੇ ਫੈਸਲੇ ਵੀ ਲਏ ਹਨ: ਜਿਨ੍ਹਾਂ ;ਚ ਅਮਰੀਕੀ ਸ਼ਰਾਬ ‘ਤੇ ਪੂਰਾ ਪ੍ਰਤਿਬੰਧ ਲ਼.ਛ.ਭ.ੌ. (ਲਿਕਰ ਕੰਟਰੋਲ ਬੋਰਡ ਆਫ ਓਨਟਾਰੀਓ) ਨੇ ਆਪਣੇ ਸਟੋਰਾਂ ਅਤੇ ਔਨਲਾਈਨ ਸੂਚੀ ‘ਚੋਂ ਅਮਰੀਕੀ ਸ਼ਰਾਬ ਨੂੰ ਹਟਾ ਦਿੱਤਾ ਹੈ।ਇਲੌਨ ਮਸਕ ਦੀ ਕੰਪਨੀ ਨਾਲ 100 ਮਿਲੀਅਨ ਡਾਲਰ ਦਾ ਸਮਝੌਤਾ ਰੱਦ ਓਨਟਾਰੀਓ ਨੇ ਸਟਾਰਲਿੰਕ ਸੈਟਲਾਈਟ ਇੰਟਰਨੈੱਟ ਲਈ ਸਪੇਸਐਕਸ ਨਾਲ ਕੀਤਾ ਸਮਝੌਤਾ ਖਤਮ ਕਰ ਦਿੱਤਾ। ਅਮਰੀਕੀ ਕੰਪਨੀਆਂ ‘ਤੇ ਸਰਕਾਰੀ ਠੇਕਿਆਂ ਦੀ ਪਾਬੰਦੀ ਹੁਣ ਅਮਰੀਕੀ ਕੰਪਨੀਆਂ ਓਨਟਾਰੀਓ ਦੇ ਸਰਕਾਰੀ ਠੇਕਿਆਂ ‘ਚ ਹਿੱਸਾ ਨਹੀਂ ਲੈ ਸਕਣਗੀਆਂ। “ਭੁੇ ੌਨਟੳਰਿੋ” ਨੀਤੀ ਫੋਰਡ ਨੇ ਸੰਕੇਤ ਦਿੱਤਾ ਕਿ ਉਹ ਵਿਧਾਨਸਭਾ ਰਾਹੀਂ “ਲੋਕਲ ਓਨਟਾਰੀਓ ਖਰੀਦੋ” ਨੀਤੀ ਲਾਗੂ ਕਰ ਸਕਦੇ ਹਨ। ਅਮਰੀਕੀ ਰਾਜਾਂ ਲਈ ਊਰਜਾ ਸਪਲਾਈ ‘ਚ ਕਟੌਤੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਟੈਰਿਫ਼ ਜਾਰੀ ਰਹੇ, ਤਾਂ ਓਨਟਾਰੀਓ ਅਮਰੀਕੀ ਰਾਜਾਂ ਨੂੰ ਊਰਜਾ ਸਪਲਾਈ ‘ਚ ਵੀ ਵਾਧੂ ਸ਼ੁਲਕ ਲਗਾ ਸਕਦਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹਨਾਂ ਟੈਰਿਫ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ, 30 ਬਿਲੀਅਨ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ‘ਤੇ ਤੁਰੰਤ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਟਰੰਪ ਦਾ ਇਹ ਦਲੀਲ ਦੇਣਾ ਕਿ ਇਹ ਟੈਰਿਫ਼ ਕੈਨੇਡਾ ਵਿੱਚ ਫੈਂਟਾਨਿਲ ਵਾਧੂ ਰਵਾਨਗੀ ਰੋਕਣ ਲਈ ਹਨ, ਪੂਰੀ ਤਰ੍ਹਾਂ ਬੇਬੁਨਿਆਦ ਹੈ।”
ਸਿਰਫ਼ ਆਟੋਮੋਟਿਵ ਨਹੀਂ, ਬਲਕਿ ਨਿਰਮਾਣ ਉਦਯੋਗ ਵੀ ਵਧੀਆਂ ਕੀਮਤਾਂ ਅਤੇ ਟੈਰਿਫ਼ ਕਾਰਨ ਪ੍ਰਭਾਵਤ ਹੋਣ ਵਾਲਾ ਹੈ। ਓਨਟਾਰੀਓ ਹੌਮ ਬਿਲਡਰਜ਼ ਐਸੋਸੀਏਸ਼ਨ (੍ਹੌਭਅ) ਨੇ ਚੇਤਾਵਨੀ ਦਿੱਤੀ ਕਿ ਇਹ ਟੈਰਿਫ਼ ਰਿਹਾਇਸ਼ੀ ਨਿਰਮਾਣ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.