Friday, April 18, 2025
7 C
Vancouver

ਲਿਬਰਲ ਆਗੂ ਬਣਨ ਦੇ ਮਜ਼ਬੂਤ ਦਾਵੇਦਾਰ ਮਾਰਕ ਕਾਰਨੀ ਤੇ ਕੰਜ਼ਰਵੇਟਿਵ ਪਾਰਟੀ ਸਾਧਿਆ ਨਿਸ਼ਾਨਾ

 

ਬਰੂਕਫ਼ੀਲਡ ਦਾ ਦਫ਼ਤਰ ਸ਼ਿਫਟ ਹੋਣ ‘ਤੇ ਭੱਖਿਆ ਵਿਵਾਦ
ਔਟਵਾ (ਏਕਜੋਤ ਸਿੰਘ): ਲਿਬਰਲ ਪਾਰਟੀ ਦੇ ਮੁੱਖ ਆਗੂ ਦੀ ਦੌੜ ਵਿੱਚ ਮਾਰਕ ਕਾਰਨੀ ਮਜ਼ਬੂਤ ਉਮੀਦਵਾਰ ਬਣਦੇ ਨਜ਼ਰ ਆ ਰਹੇ ਹਨ। ਇਕ ਪਾਸੇ ਜਿੱਥੇ ਚੋਣ ਜ਼ਰੂਰੀਆਂ, ਫੰਡ ਰੈਜ਼ਿੰਗ ਅਤੇ ਸਮਰਥਨ ਉਨ੍ਹਾਂ ਦੇ ਹੱਕ ਵਿੱਚ ਜਾ ਰਹੇ ਹਨ, ਉਥੇ ਹੀ ਕੰਜ਼ਰਵੇਟਿਵ ਪਾਰਟੀ ਵੀ ਉਨ੍ਹਾਂ ਨੂੰ ਮੁੱਖ ਨਿਸ਼ਾਨਾ ਬਣਾ ਰਹੀ ਹੈ।
ਹਾਲ ਹੀ ਵਿੱਚ, ਕੰਜ਼ਰਵੇਟਿਵ ਪਾਰਟੀ ਨੇ ਕਾਰਨੀ ‘ਤੇ ਮੀਡੀਆ ਨਾਲ ਝੂਠ ਬੋਲਣ ਦਾ ਦੋਸ਼ ਲਗਾਇਆ। ਪਾਰਟੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਅਗਾਈ ਹੇਠ ਬਰੂਕਫ਼ੀਲਡ ਐਸੈੱਟ ਮੈਨੇਜਮੈਂਟ ਨੇ ਟੋਰਾਂਟੋ ਤੋਂ ਨਿਊਯਾਰਕ ਆਪਣੇ ਮੁੱਖ ਦਫ਼ਤਰ ਨੂੰ ਸ਼ਿਫ਼ਟ ਕਰਨ ਦਾ ਫ਼ੈਸਲਾ ਕੀਤਾ, ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।
ਮਾਰਕ ਕਾਰਨੀ ਨੇ ਆਪਣੀ ਪਿਛਲੀ ਮੀਟਿੰਗ ਵਿੱਚ ਦੱਸਿਆ ਕਿ ਉਹ ਜਨਵਰੀ ਦੇ ਮੱਧ ਵਿੱਚ ਲਿਬਰਲ ਆਗੂ ਦੀ ਦੌੜ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੋਰਡ ਚੇਅਰਮੈਨ ਦੀ ਭੂਮਿਕਾ ਤੋਂ ਹਟ ਗਏ ਸਨ। ਪਰ ਕੰਜ਼ਰਵੇਟਿਵ ਪਾਰਟੀ ਨੇ ਇੱਕ 1 ਦਸੰਬਰ 2024 ਦੀ ਚਿੱਠੀ ਜਾਰੀ ਕਰਕੇ ਇਹ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਬੋਰਡ ਵੱਲੋਂ ਟੋਰਾਂਟੋ ਤੋਂ ਨਿਊਯਾਰਕ ਦਫ਼ਤਰ ਭੇਜਣ ਦੇ ਫ਼ੈਸਲੇ ‘ਤੇ ਦਸਤਖ਼ਤ ਕਰ ਦਿੱਤੇ ਸਨ।
ਕੰਜ਼ਰਵੇਟਿਵ ਨੈਤਿਕਤਾ ਵਿਭਾਗ ਦੇ ਪ੍ਰਵਕਤਾ ਮਾਈਕਲ ਬੈਰਿਟ ਨੇ ਕਿਹਾ, “ਇਸ ਚਿੱਠੀ ‘ਚ ਸਾਫ਼ ਦੱਸਿਆ ਗਿਆ ਹੈ ਕਿ ਮਾਰਕ ਕਾਰਨੀ, ਜੋ ਕਿ ਉਸ ਸਮੇਂ ਬੋਰਡ ਚੇਅਰ ਸਨ, ਨੇ ਬਰੂਕਫ਼ੀਲਡ ਦਫ਼ਤਰ ਨੂੰ ਨਿਊਯਾਰਕ ਭੇਜਣ ਦੀ ਮਨਜ਼ੂਰੀ ਦਿੱਤੀ।”
ਕਾਰਨੀ ਦੀ ਚੋਣ ਮੁਹਿੰਮ ਦੀ ਟੀਮ ਵੱਲੋਂ ਲਿਆਮ ਰੋਚ ਨੇ ਇਸ ਦੋਸ਼ ਦੀ ਤਿੱਖੀ ਵਿਰੋਧਤਾ ਕੀਤੀ। ਰੋਚ ਨੇ ਕਿਹਾ “ਪੀਅਰ ਪੌਲੀਐਵ ਮਾਰਕ ਕਾਰਨੀ ਦੇ ਆਉਣ ਨਾਲ ਡਰੇ ਹੋਏ ਹਨ ਅਤੇ ਉਹ ਉਨ੍ਹਾਂ ਦੀ ਵਪਾਰਕ ਤਜਰਬੇ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ” । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਰੂਕਫ਼ੀਲਡ ਨੇ ਖੁਦ ਸਵੀਕਾਰ ਕੀਤਾ ਹੈ ਕਿ ਕੰਪਨੀ ਦੇ ਕੈਨੇਡੀਆਈ ਸੰਚਾਲਨ ਉੱਤੇ ਇਸ ਫ਼ੈਸਲੇ ਦਾ ਕੋਈ ਪ੍ਰਭਾਵ ਨਹੀਂ ਪਿਆ। This report was written by Ekjot Singh as part of the Local Journalism Initiative.