ਕੈਲਗਰੀ (ਏਕਜੋਤ ਸਿੰਘ): ਕੈਲਗਰੀ ਦੇ ਸਾਬਕਾ ਸ਼ਹਿਰੀ ਕੌਂਸਲਰ ਜੇਰੋਮੀ ਫ਼ਾਰਕਾਸ ਨੇ 2025 ਦੀ ਚੋਣ ‘ਚ ਮੇਅਰ ਦੀ ਦੌੜ ਵਿੱਚ ਦੁਬਾਰਾ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਉਹਨਾਂ ਦੀ ਦੂਜੀ ਕੋਸ਼ਿਸ਼ ਹੋਵੇਗੀ, ਕਿਉਂਕਿ 2021 ਦੀ ਮਿਉਂਸੀਪਲ ਚੋਣ ‘ਚ ਉਹ ਮੌਜੂਦਾ ਮੇਅਰ ਜੋਤੀ ਗੋਂਡਕ ਤੋਂ ਹਾਰ ਗਏ ਸਨ। ਉਹ 29% ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੇ ਸਨ।
ਫ਼ਾਰਕਾਸ ਨੇ ਬੁੱਧਵਾਰ ਸਵੇਰੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਅਧਿਕਾਰਕ ਵੈੱਬਸਾਈਟ ‘ਤੇ ਐਲਾਨ ਕੀਤਾ ਕਿ ਉਹ ਕੈਲਗਰੀ ਦੀ ਆਉਣ ਵਾਲੀ ਦਹਾਕੇ ਦੀ ਤਸਵੀਰ ਬਦਲਣਾ ਚਾਹੁੰਦੇ ਹਨ।
ਗਲੋਬਲ ਨਿਊਜ਼ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਕਿਹਾ, ”ਮੈਂ ਕੈਲਗਰੀ ਨਿਵਾਸੀਆਂ ਨੂੰ ਕਿਸੇ ਵਿਰੋਧ ‘ਚ ਨਹੀਂ, ਬਲਕਿ ਉਨ੍ਹਾਂ ਦੇ ਹੱਕ ‘ਚ ਚੋਣ ਲੜਨ ਦਾ ਮੌਕਾ ਦੇਣਾ ਚਾਹੁੰਦਾ ਹਾਂ। ਇਹ ਪਿਛਲੇ ਚਾਰ ਸਾਲਾਂ ਬਾਰੇ ਨਹੀਂ, ਨਾਂ ਹੀ ਕਿਸੇ ਇੱਕ ਵਿਅਕਤੀ ਬਾਰੇ, ਬਲਕਿ ਕੈਲਗਰੀ ਦੇ ਆਉਣ ਵਾਲੇ ਦੱਸ ਸਾਲਾਂ ਬਾਰੇ ਹੈ।”
ਫ਼ਾਰਕਾਸ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਸਮਾਜਿਕ ਅਤੇ ਆਰਥਿਕ ਤੌਰ ‘ਤੇ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਨੇ ਕਿਹਾ, ”ਕੈਲਗਰੀ ਤੇਜ਼ੀ ਨਾਲ ਵਧ ਰਹੀ ਆਬਾਦੀ, ਨਵੇਂ ਘਰ ਬਣਾਉਣ, ਨੌਕਰੀਆਂ ਪੈਦਾ ਕਰਨ ਅਤੇ ਸ਼ਹਿਰੀ ਸੁਰੱਖਿਆ ‘ਤੇ ਕੇਂਦਰਤ ਹੋਣੀ ਚਾਹੀਦੀ ਹੈ।” This report was written by Ekjot Singh as part of the Local Journalism Initiative.
ਜੇਰੋਮੀ ਫ਼ਾਰਕਾਸ ਦੁਬਾਰਾ ਕੈਲਗਰੀ ਦੇ ਮੇਅਰ ਦੀ ਦੌੜ ‘ਚ ਸ਼ਾਮਲ, 2025 ਦੀ ਚੋਣ ਲਈ ਐਲਾਨ
