ਐਵੇਂ ਨਾਂ ਹਰ ਦੋਸ਼ ਲੇਖਾਂ ਸਿਰ ਧਰਿਆ ਕਰ
ਮਾੜੀ ਮੋਟੀ ਆਪ ਵੀ ਕੋਸ਼ਿਸ਼ ਕਰਿਆ ਕਰ
ਭਰਿਆਂ ਨੂੰ ਭਰਨੇ ਦਾ ਕੋਈ ਫਾਇਦਾ ਨੀ
ਵਰਨਾ ਏ ਤਾਂ ਮਾਰੂਥਲ ਵਰਿਆ ਕਰ
ਸੁੱਕੇ ਪੱਤੇ ਵਾਂਗ ਨਾ ਥਾਂ ਥਾਂ ਉੱਡਿਆ ਕਰ
ਝੱਖੜਾਂ ਅੱਗੇ ਥੋੜੀ ਦੇਰ ਤਾਂ ਅੜਿਆ ਕਰ
ਮੌਤ ਨੇ ਆਖਰ ਸਭ ਨੂੰ ਇਕ ਦਿਨ ਆਉਣਾ ਏ
ਮਰਨ ਤੋਂ ਪਹਿਲਾਂ ਈ ਨਾ ਐਵੇਂ ਮਰਿਆ ਕਰ
ਚਾਨਣ, ਦੀਵਾ, ਜੁਗਨੂੰ ਕੁਝ ਤਾਂ ਬਣ ਸੱਜਣਾ
ਵੇਖ ਹਨ੍ਹੇਰਾ ਆਪਾ ਰੋਸ਼ਨ ਕਰਿਆ ਕਰ
ਲਿਖਤ : ਸੋਨੂੰ ਮੰਗਲ਼ੀ
ਫੋਨ : 98949-58011