ਵਿਦੇਸ਼ੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਕੈਬੇਕ ਐਕਸੈਪਟੈਂਸ ਸਰਟੀਫਿਕੇਟ (CAQ) ਦੀ ਗਿਣਤੀ ਘਟਾਈ
ਮੋਂਟਰੀਆਲ (ਏਕਜੋਤ ਸਿੰਘ): ਕਿਉਬੈਕ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਨਵੇਂ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ, ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਕੈਬੇਕ ਐਕਸੈਪਟੈਂਸ ਸਰਟੀਫਿਕੇਟ (CAQ) ਦੀ ਸੰਖਿਆ ਘਟਾ ਦਿੱਤੀ ਗਈ ਹੈ। ਸਰਕਾਰ ਨੇ 2024 ਵਿੱਚ 124,000 ਤੋਂ ਵੱਧ ਛਅਥ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ, ਜੋ ਕਿ 2023 ਵਿੱਚ 156,000 ਤੋਂ ਵੀ ਜ਼ਿਆਦਾ ਸੀ।
ਕਿਉਬੈਕ ਦੀ ਉੱਚ ਸਿੱਖਿਆ ਮੰਤਰੀ ਪਾਸਕਾਲ ਡੇਰੀ ਨੇ ਕਿਹਾ ਕਿ ਇਹ ਨੀਤੀ ਖਾਸ ਤੌਰ ‘ਤੇ ਉਹਨਾਂ ਨਿੱਜੀ ਕਾਲਜਾਂ ਨੂੰ ਨਿਸ਼ਾਨਾ ਬਣਾਉਂਦੀ ਹੈ, ਜੋ ਕਿ ਸਿੱਖਿਆ ਨੂੰ ਸਿਰਫ਼ ਇੱਕ ਵਪਾਰਕ ਮਾਡਲ ਵਜੋਂ ਵਰਤ ਰਹੇ ਹਨ ਅਤੇ ਲੋਕਾਂ ਨੂੰ ਸਿੱਖਿਆ ਰਾਹੀਂ ਨਾਗਰਿਕਤਾ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ, ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਸ ਨਵੇਂ ਫ਼ੈਸਲੇ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਿੰਨੀ ਕਟੌਤੀ ਹੋਵੇਗੀ।
ਉਨ੍ਹਾਂ ਕਿਹਾ ਕਿ “ਇਹ ਅੰਕ ਸਿਰਫ਼ ਛਅਥ ਦੇ ਜਾਰੀ ਹੋਣ ਉੱਤੇ ਆਧਾਰਤ ਹਨ, ਪਰ ਹਮੇਸ਼ਾ ਹਰ ਵਿਦਿਆਰਥੀ, ਜਿਸ ਨੂੰ ਛਅਥ ਮਿਲਦਾ ਹੈ, ਉਹ ਦਾਖਲਾ ਨਹੀਂ ਲੈਂਦਾ। ਇਸ ਕਰਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਅਸਲ ਵਿਦਿਆਰਥੀ ਗਿਣਤੀ ਕਿੰਨੀ ਘਟੇਗੀ ।
ਸਰਕਾਰੀ ਅੰਕੜਿਆਂ ਮੁਤਾਬਕ, 2023 ਵਿੱਚ 120,000 ਵਿਦੇਸ਼ੀ ਵਿਦਿਆਰਥੀ ਕਿਉਬੈਕ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ। ਇਹ ਗਿਣਤੀ 2013 ਵਿੱਚ ਕੇਵਲ 50,000 ਸੀ, ਜਿਸ ਦਾ ਮਤਲਬ ਹੈ ਕਿ 10 ਸਾਲਾਂ ਵਿੱਚ ਇਹ ਸੰਖਿਆ ਦੋ ਗੁਣਾ ਤੋਂ ਵੀ ਵੱਧ ਹੋ ਗਈ।
ਇਸ ਵਾਧੂ ਗਿਣਤੀ ਦੀ ਇੱਕ ਵੱਡੀ ਵਜ੍ਹਾ ਨਿੱਜੀ ਕਾਲਜਾਂ ਦੀ ਵਧ ਰਹੀ ਗਿਣਤੀ ਹੈ, ਜੋ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਸੰਸਥਾ ਵਿੱਚ ਦਾਖਲਾ ਦੇਣ ਲਈ ਪ੍ਰਮੋਟ ਕਰਦੇ ਹਨ।
ਕਿਉਬੈਕ ਸਰਕਾਰ ਨੇ ਸੂਬੇ ਵਿੱਚ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਵਾਅਦਾ ਕੀਤਾ ਹੈ। ਇਸ ਸਮੇਂ, ਸਰਕਾਰ ਅੰਦਾਜ਼ਾ ਲਗਾ ਰਹੀ ਹੈ ਕਿ ਕਿਉਬੈਕ ਵਿੱਚ ਲਗਭਗ 615,000 ਗੈਰ-ਸਥਾਈ ਨਿਵਾਸੀ ਰਹਿ ਰਹੇ ਹਨ।
ਕਿਉਬੈਕ ਦੇ ਮੁੱਖ ਮੰਤਰੀ ਫ਼ਰਾਂਸਵਾ ਲੇਗੋ ਪਹਿਲਾਂ ਹੀ ਇਮੀਗ੍ਰੇਸ਼ਨ ਸੰਬੰਧੀ ਸਖ਼ਤ ਨੀਤੀਆਂ ਲਾਗੂ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਉੱਚ ਇਮੀਗ੍ਰੇਸ਼ਨ ਦਰਾਂ ਕਾਰਨ ਫ਼ਰੈਂਚ ਭਾਸ਼ਾ ਨੂੰ ਖਤਰਾ ਹੈ, ਅਤੇ ਸਰਕਾਰ ਚਾਹੁੰਦੀ ਹੈ ਕਿ ਸੂਬੇ ਵਿੱਚ ਫ਼ਰੈਂਚ ਭਾਸ਼ਾ ਦੀ ਰਾਖੀ ਹੋਵੇ।
ਇਸ ਨਵੇਂ ਨਿਯਮ ਦਾ ਵੱਡਾ ਪ੍ਰਭਾਵ ਨਿੱਜੀ ਕਾਲਜਾਂ ਉੱਤੇ ਪੈਣ ਦੀ ਸੰਭਾਵਨਾ ਹੈ। ਇਹਨਾਂ ਕਾਲਜਾਂ ਦੀ ਵਾਧੂ ਗਿਣਤੀ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਸੰਖਿਆ ਤੇਜ਼ੀ ਨਾਲ ਵਧੀ।
ਕਈ ਕਾਲਜ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਉਨ੍ਹਾਂ ਨੂੰ ਦਾਖਲੇ ਅਤੇ ਫ੍ਰ ਪ੍ਰਕਿਰਿਆ ਵਿੱਚ ਮਦਦ ਕਰਨ ਦੀ ਗੱਲ ਕਰਦੇ ਹਨ, ਜੋ ਕਿ ਸਰਕਾਰ ਨੂੰ ਸਵੀਕਾਰਯੋਗ ਨਹੀਂ।
ਉਧਰ ਬਹੁਤ ਸਾਰੇ ਵਿਦਿਆਰਥੀ ਜੋ ਕਿਉਬੈਕ ‘ਚ ਆਉਣ ਦੀ ਯੋਜਨਾ ਬਣਾ ਰਹੇ ਸਨ, ਉਹ ਹੁਣ ਪਰੇਸ਼ਾਨ ਹਨ। ਕੁਝ ਵਿਦਿਆਰਥੀਆਂ ਨੇ ਕਿਹਾ ਕਿ “ਅਸੀਂ ਆਪਣਾ ਭਵਿੱਖ ਇਸ ਸੂਬੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਹੁਣ ਸਰਕਾਰੀ ਨੀਤੀਆਂ ਸਾਨੂੰ ਰੋਕ ਰਹੀਆਂ ਹਨ।” ਨਿੱਜੀ ਕਾਲਜਾਂ ਨੇ ਵੀ ਇਸ ਫ਼ੈਸਲੇ ਦੀ ਵਿਰੋਧਤਾ ਕੀਤੀ ਹੈ। ਕਿਉਬੈਕ ਦੇ ਇੱਕ ਪ੍ਰਸਿੱਧ ਨਿੱਜੀ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ, “ਸਾਡੀ ਸੰਸਥਾ ਕੈਨੇਡਾ ਦੀ ਉੱਚ-ਸਤਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਹ ਨਵੀਆਂ ਪਾਬੰਦੀਆਂ ਵਿਦਿਆਰਥੀਆਂ ਦੀ ਤਕਦੀਰ ਨਾਲ ਖਿਲਵਾੜ ਕਰਨ ਦੇ ਬਰਾਬਰ ਹਨ।”
ਕਿਉਬੈਕ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਇੱਕ ਨਵਾਂ ਪੜਾਅ ਸ਼ੂਰੂ ਕੀਤਾ ਹੈ। ਹਾਲਾਂਕਿ, ਇਹ ਨਵੀਂ ਨੀਤੀ ਨਿੱਜੀ ਕਾਲਜਾਂ, ਵਿਦਿਆਰਥੀਆਂ ਅਤੇ ਸੂਬੇ ਦੀ ਆਰਥਿਕਤਾ ਉੱਤੇ ਅਸਰ ਪਾ ਸਕਦੀ ਹੈ।
ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕਿਉਬੈਕ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਦਾਖਲਾ ਦਰ ਘਟੇਗੀ, ਅਤੇ ਇਹ ਵਿਵਾਦ ਹੋਰ ਗਹਿਰਾ ਹੋ ਸਕਦਾ ਹੈ। This report was written by Ekjot Singh as part of the Local Journalism Initiative.
ਕਿਉਬੈਕ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਚ ਕਟੌਤੀ, ਸਰਕਾਰ ਨੇ ਨਵੀਂ ਨੀਤੀ ਦਾ ਕੀਤਾ ਐਲਾਨ
