Friday, April 4, 2025
7 C
Vancouver

ਔਰਤ

 

ਔਰਤ, ਔਰਤ ਤੋਂ ਸੜਦੀ ਵੇਖੀ,
ਵੈਰ ਔਰਤ ਨਾਲ ਕਰਦੀ ਵੇਖੀ।

ਸੱਸ ਵੀ ਔਰਤ ਨੂੰਹ ਵੀ ਔਰਤ,
ਇੱਕ ਦੂਜੀ ਨਾਲ ਲੜਦੀ ਵੇਖੀ।

ਔਰਤ ਦੇ ਹੱਕ ਵਿੱਚ ਨਾ ਔਰਤ,
ਤਾਂ ਮਰਦਾਂ ਤੋਂ ਡਰਦੀ ਵੇਖੀ।

ਔਰਤ ਬਾਰੇ ਇੱਕ ਔਰਤ ਹੀ,
ਕੰਨ ਔਰਤ ਦੇ ਭਰਦੀ ਵੇਖੀ।

ਮਰਦਾਂ ਤੋਂ ਨਾ ਹਾਰੇ ਨਾਰੀ,
ਔਰਤਾਂ ਕੋਲੋਂ ਹਰਦੀ ਵੇਖੀ।

ਇੱਕ ਮਾਂ ਹੀ ਉਹ ਔਰਤ ਹੈ ਜੋ,
ਪੀੜ ਧੀਆਂ ਦੀ ਜਰਦੀ ਵੇਖੀ।

ਔਰਤ ਦੀ ਲਾਈ ਅੱਗ ਅੰਦਰ,
ਪੱਲ-ਪੱਲ ਔਰਤ ਮਰਦੀ ਵੇਖੀ।

‘ਸਾਹਿਬ’ ਤਾਹੀਓਂ ਅੱਗ ਦਾ ਸਾਗਰ,
ਹਰ ਇੱਕ ਔਰਤ ਤਰਦੀ ਵੇਖੀ।
ਲਿਖਤ : ਸਾਹਿਬ ਸੁਰਿੰਦਰ