Thursday, April 3, 2025
10 C
Vancouver

ਅਟੱਲ ਸਚਾਈ

 

ਛੱਡ ਮਨ ਮਰਜ਼ੀਆਂ ਕਰਨੀਆਂ ਮਨਾਂ ਕੋਹੜੀਆ ਵੇ
ਤੂੰ ਵੀ ਨਾਲ ਸਰੀਰ ਦੇ ਮੱਚਣਾਂ ਏਂ

ਲੈਣੇਂ ਪੈਣੇ ਮੁੱਲ ਮੋਢਾ ਲਾਉਣ ਵਾਲੇ
ਤੇਰਾ ਆਪਣਾ ਕੋਈ ਨਾ ਲੱਭਣਾ ਏਂ

ਜਾਣ ਵਾਲਾ ਤਾਂ ਗਿਆ ਜਹਾਨ ਉੱਤੋਂ
ਛੱਡ ਮਨਾਂ! ਆਪਾਂ ਕਾਹਨੂੰ ਕੰਮ ਕਾਜ ਛੱਡਣਾ ਏਂ

ਕਹਿ ਕੇ ਆਪਣਿਆਂ ਨੇਂ ਨਾ ਸਾਥ ਦੇਣਾਂ
ਫਾਹਾ ਰਸਮਾਂ ਦਾ ਚਾਰ ਦਿਨਾਂ ਚ ਵੱਢਣਾ ਏਂ

ਜੀਹਨੂੰ ਤੋਰਿਆ ਵਿਦੇਸ਼ਾਂ ਵਿੱਚ ਨਾਲ ਚਾਵਾਂ
“ਟਿੰਮ ਹੋਟਨ”ਓਹਨੇ ਨਾਂ ਛੱਡਣਾ ਏਂ

ਇੱਕ ਵੀਕ ਬੱਸ! ਮਿਲੀ ਨਾਂ ਹੋਰ ਛੁੱਟੀ
ਪਾਅੜਾ ਨੱਕ ਨਮੂਜ ਨੂੰ ਕੱਢਣਾ ਏਂ

ਜੇ ਨਾਂ ਰੁੱਕੀ ਵਿਦੇਸ਼ ਜਵਾਨੀ ਜਾਣੋਂ
ਨਾਂ ਵੋਟਾਂ ਪਾਉਣ ਵਾਲਾ ਵੀ ਕੋਈ ਲੱਭਣਾ ਏਂ

ਸੱਚ ਲਿਖਿਆ ‘ਸਰਬ ਬਰਾੜ’ ਤੂੰ ਤਾਂ
ਪਰ ਕਈਆਂ ਤੀਰ ਵਾਂਗੂ ਹਿੱਕ ਵਿੱਚ ਵੱਜਣਾ ਏਂ

ਕੀ ਫੂਕਣਾ ਈਦ ਦੇ ਪਿੱਛੋਂ ਟੰਬਾ
ਕਦੋਂ ਹਾਕਮਾਂ ਸੁਰਤ ਨਾਲ ਗੱਜਣਾਂ ਏਂ

ਕਦੋਂ ਆਊਗੀ ਉਡੀਕਾਂ ਓ ਰੁੱਤ ਬੈਠੀ
ਪੰਜਾਬ ਸੋਨੇ ਦੀ ਚਿੜੀ ਜਦ ਵੱਜਣਾਂ ਏ

ਲਿਖਤ : ਡਾ.ਸਰਬਜੀਤ ਕੌਰ ਬਰਾੜ ਮੋਗਾ
ਸੰਪਰਕ : 79866-52927