ਮੇਰਾ ਅੰਦਰ ਹੈਵਾਨ ਬੜਾ ਹੈ,
ਪਰ ਅੰਦਰੋਂ ਪ੍ਰੇਸ਼ਾਨ ਬੜਾ ਹੈ।
ਕਿੱਧਰੇ ਉੱਠ ਮੈਂ ਤੁਰ ਪਿਆ ਵਾਂ,
ਤੇ ਓਹ ਪਾਸਾ ਸੁਨਸਾਨ ਬੜਾ ਹੈ।
ਕੁਝ ਤੇ ਹੋਊਗਾ ਸੱਚੀਂ ਕੋਲ ਮੇਰੇ,
ਮੈਂ ਨਹੀਂ ਕਹਿੰਦਾ ਗੁਣਵਾਨ ਬੜਾ ਹੈ।
ਹਰ ਕਿਸੇ ਨਾਲ ਤੇ ਖੁੱਲ੍ਹਦਾ ਹੀ ਨਹੀਂ,
ਕਿਸੇ ਨੂੰ ਤੇ ਲੱਗਦੈ ਰੁਝਾਨ ਬੜਾ ਹੈ।
ਮੁੜ ਗਿਆ ਪਿੱਛੇ ਕਿਸੇ ਵਜ੍ਹਾ ਤੋਂ,
ਐਦਾਂ ਨਹੀਂ ਕਿ ਗੁਮਾਨ ਬੜਾ ਹੈ।
ਦਿਖਣ ਨੂੰ ਭਾਵੇਂ ਹੁਣ ਕੁਝ ਵੀ ਲੱਗੇ,
ਮਾਮਲਾ-ਏ-ਦਿਲ ਨਾਦਾਨ ਬੜਾ ਹੈ।
ਫੜਫੜਾ ਰਿਹੈ ਦੀਵਾ ਕੋਈ ਫਿਰ ਤੋਂ,
ਆਉਣ ਵਾਲਾ ਕੋਈ ਤੁਫ਼ਾਨ ਬੜਾ ਹੈ।
ਕਸ਼ਮਕਸ਼ ਤੇ ਡੂੰਘੀ ਹੋਰ ਹੋ ਗਈ ਐ,
ਸੁਲਝਾਵੇ ਜੋ ਬਿਰਹਾ ਸੁਲਤਾਨ ਬੜਾ ਹੈ।
ਨੂਰਕਮਲ ਮਨ ਦੀ ਸਮਝ ਨਾ ਆਵੇ,
ਇਹ ਵੀ ਤਾਂ ਖੁਦ ਤੇ ਹੈਰਾਨ ਬੜਾ ਹੈ।
ਲਿਖਤ : ਨੂਰਕਮਲ