Friday, April 4, 2025
7 C
Vancouver

ਅਕਲ ਦੀ ਗੱਲ

ਹਰਨ ਹੋਏ ਵਾਂਗ ਦੂਜਿਆਂ ਦੇ,
ਬੇਸ਼ਰਮੀ ਤੂੰ ਵੀ ਕਿਤੇ ਜੇ ਧਾਰ ਲੈਂਦਾ।

ਵਿੰਗਾ ਤੇਰਾ ਵੀ ਨਾ ਵਾਲ਼ ਹੁੰਦਾ,
ਭਗਵਾਂ ਪਾ ਜੇ ਨੀਲਾ ਉਤਾਰ ਲੈਂਦਾ।

ਮਨੋ ਉੱਤਲੇ ਰਹਿ ਕੇ ਨਾਲ ਫੋਕਾ,
ਔਖਾ ਸੌਖਾ ਹੋ ਕੇ ਸਾਰ ਲੈਂਦਾ।

ਸਮਾਂ ਮਿਲਦਿਆਂ ਜਾਂਦਾ ਪਲਟ ਬਾਜੀ,
ਮੁੜ ਫੇਰ ਤੋਂ ਲੁੱਟ ਬਹਾਰ ਲੈਂਦਾ।

ਵੇਲਾ ਬੀਤਿਆ ਮੁੜ ਨਾ ਹੱਥ ਆਉਂਦਾ,
ਗੱਲ ਦਿਲ ਦੇ ਨਾਲ ਵਿਚਾਰ ਲੈਂਦਾ।

ਫੁੱਲ ਕਮਲ ਦਾ ਜੇਬ੍ਹ ‘ਤੇ ਟਹਿਕਣਾ ਸੀ,
ਕੱਢ ਮਨ ‘ਚੋਂ ਜੇ ਹੰਕਾਰ ਲੈਂਦਾ।

ਨਾਲ ਮਲਾਹ ਜੇ ਲੈਂਦਾ ਪਾ ਯਾਰੀ,
ਬੇੜੀ ‘ਭਗਤਾ’ ਕਰ ਪਾਰ ਲੈਂਦਾ।

ਲੰਘ ਟੇਸ਼ਨੋ ਹੁਣ ਤਾਂ ਗਈ ਗੱਡੀ,
ਸੀ ਚੰਗਾ ਜੇ ਹੋ ਸਵਾਰ ਲੈਂਦਾ।
ਲਿਖਤ : ਬਰਾੜ ਭਗਤਾ ਭਾਈ ਕਾ,
1-604-751-1113