Friday, April 4, 2025
4.9 C
Vancouver

ਟਰੰਪ ਵੱਲੋਂ ਟੈਰਿਫ ਲਗਾਉਣ ਦੀ ਧਮਕੀ, ਓਨਟੇਰੀਓ ਵਿੱਚ 5 ਲੱਖ ਨੌਕਰੀਆਂ ਖ਼ਤਰੇ ‘ਚ: ਡੱਗ ਫ਼ੋਰਡ

ਸਰੀ, (ਏਕਜੋਤ ਸਿੰਘ): ਓਨਟੇਰਿਓ ਦੇ ਪ੍ਰੀਮੀਅਰ ਡਗ ਫੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡਾ ਤੋਂ ਆਉਣ ਵਾਲੀਆਂ ਦਰਾਮਦਾਂ ‘ਤੇ ਟੈਰਿਫ ਲਗਾਉਂਦੇ ਹਨ, ਤਾਂ ਸੂਬੇ ਵਿੱਚ 5 ਲੱਖ ਤੱਕ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ। ਟਰੰਪ ਨੇ 20 ਜਨਵਰੀ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਕੈਨੇਡਾ ਅਤੇ ਮੈਕਸੀਕੋ ਤੋਂ ਸਾਰੀਆਂ ਦਰਾਮਦਾਂ ‘ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਫੈਸਲਾ ਉਸ ਵੇਲੇ ਲਿਆ ਜਾ ਸਕਦਾ ਹੈ ਜੇਕਰ ਇਹ ਦੋਵੇਂ ਦੇਸ਼ ਸਰਹੱਦੀ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ ਉਪਾਅ ਨਹੀਂ ਚੁੱਕਦੇ।
ਫ਼ੋਰਡ ਨੇ ਕਿਹਾ ਕਿ ਇਹ ਧਮਕੀ ਸੂਬੇ ਦੇ ਵੱਖ-ਵੱਖ ਸੈਕਟਰਾਂ ਲਈ ਚਿੰਤਾਜਨਕ ਹੈ। ਉਨ੍ਹਾਂ ਦੇ ਮੰਤਰਾਲੇ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਨੌਕਰੀਆਂ ਦੀ ਗਿਣਤੀ 4,50,000 ਤੋਂ 5,00,000 ਤੱਕ ਹੋ ਸਕਦੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਫੋਰਡ ਨੇ ਕਿਹਾ, ”ਇਹ ਗੰਭੀਰ ਹੈ,” ਅਤੇ ਸਾਰੇ 13 ਪ੍ਰੋਵਿੰਸ਼ਲ ਪ੍ਰੀਮੀਅਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨਗੇ। ਫੋਰਡ ਨੇ ਇਹ ਵੀ ਕਿਹਾ ਕਿ ਇਹ ਮਸਲਾ ਪਹਿਲਾਂ ਹੀ ਫੈਡਰਲ ਸਰਕਾਰ ਵੱਲੋਂ ਸੁਲਝਾ ਲਿਆ ਜਾਣਾ ਚਾਹੀਦਾ ਸੀ।
ਫੋਰਡ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਹੱਦ ਸੁਰੱਖਿਆ ਮਜ਼ਬੂਤ ਕਰਨ ਲਈ ”ਓਪਰੇਸ਼ਨ ਡੈਟਰੈਂਸ” ਸ਼ੁਰੂ ਕਰੇਗਾ। ਇਸ ਤਹਿਤ, ਓਨਟੇਰਿਓ ਪ੍ਰੋਵਿੰਸ਼ੀਅਲ ਪੁਲਿਸ (ੌਫਫ) ਦੇ 200 ਅਧਿਕਾਰੀ ਸਰਹੱਦ ਦੇ ਇਲਾਕਿਆਂ ਵਿੱਚ ਸੁਰੱਖਿਆ ਦਾ ਖ਼ਿਆਲ ਰੱਖਣਗੇ। ਬਾਰਡਰ ਮੋਨੀਟਰਿੰਗ ਲਈ ਜਹਾਜ਼ਾਂ, ਹੈਲੀਕਾਪਟਰਾਂ, ਡਰੋਨਾਂ ਅਤੇ ਹੋਰ ਉਪਕਰਣਾਂ ਦੀ ਵਰਤੋਂ ਕੀਤੀ ਜਾਵੇਗੀ। ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿੱਥ ਨੇ ਵੀ ਟਰੰਪ ਨਾਲ ਫਲੋਰਿਡਾ ਦੇ ਮੈਰ-ਆ-ਲੈਗੋ ਨਿਵਾਸ ‘ਤੇ ਮੁਲਾਕਾਤ ਕੀਤੀ। ਸਮਿੱਥ ਨੇ ਕਿਹਾ ਕਿ ਕੈਨੇਡਾ ਨੂੰ ਸੰਭਾਵੀ ਟੈਰਿਫਾਂ ਲਈ ਤਿਆਰ ਰਹਿਣ ਦੀ ਲੋੜ ਹੈ। ਉਹ ਕੈਨੇਡਾ-ਅਮਰੀਕਾ ਵਪਾਰਕ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਨਵੇਂ ਉਪਾਅ ਤੇਜ਼ੀ ਨਾਲ ਲਾਗੂ ਕਰਨ ਦੀ ਸਲਾਹ ਦਿੰਦੇ ਹਨ।
ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟਰੰਪ ਦੇ ਕਹਿਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਹਾਰਪਰ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕਾ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ, ਨਾ ਕਿ ਉਲਟ। ਉਨ੍ਹਾਂ ਟਰੰਪ ਦੇ ਇਨ੍ਹਾਂ ਦਾਵਿਆਂ ਨੂੰ ਗਲਤ ਕਰਾਰ ਦਿੱਤਾ। ਇਮੀਗ੍ਰੇਸ਼ਨ, ਵਪਾਰਕ ਸਬੰਧਾਂ ਅਤੇ ਅਰਥਚਾਰਾ ਟਰੰਪ ਦੇ ਟੈਰਿਫਾਂ ਨਾਲ ਵੱਡੇ ਪ੍ਰਭਾਵ ਹੇਠ ਆ ਸਕਦੇ ਹਨ। ਫੋਰਡ, ਟਰੂਡੋ ਅਤੇ ਹੋਰ ਪ੍ਰੀਮੀਅਰਾਂ ਦੀ ਸੰਯੁਕਤ ਯੋਜਨਾ ਬਹੁਤ ਜ਼ਰੂਰੀ ਹੈ ਤਾਂ ਜੋ ਕੈਨੇਡਾ ਦੀ ਅਰਥਵਿਵਸਥਾ ‘ਤੇ ਮੰਦੀਆਂ ਦਾ ਜ਼ੋਰ ਘਟਾਇਆ ਜਾ ਸਕੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.