ਸਿੱਧੇ ਮੱਥੇ ਨਾ ਕਿਸੇ ਦੇ ਲੱਗ ਹੋਵੇ,
ਲਾਉਂਦਾ ਉਂਗਲਾਂ ਫਿਰੇ ਬਿਗਾਨਿਆਂ ਨੂੰ,
ਬੜਾ ਸੌਖਾ ਕਹਿਣਾ ਦੂਜਿਆਂ ‘ਤੇ,
ਝੱਲੇ ਆਪ ਵੀ ਹੁਣ ਤਾਹਨਿਆਂ ਨੂੰ।
ਜਿੱਥੇ ਜਾਂਦਾ ਪਾ ਗੰਦ ਆਉਂਦਾ,
ਫਿਰੇ ਕੱਢਦਾ ਡੇਲੇ ਆਨਿਆਂ ਨੂੰ।
ਮੁਫ਼ਤ ਪੁਣੇ ਨੂੰ ਮਾਰਦਾ ਹੱਥ ਫਿਰੇ,
ਸਕਿਆ ਸਮਝ ਨਾ ਨਵੇਂ ਜ਼ਮਾਨਿਆਂ ਨੂੰ।
ਵਾਂਗ ਡੰਗਰਾਂ ਮਾਰਦਾ ਮੂੰਹ ਫਿਰਦਾ,
ਪਾਉਣ ਵਾਸਤੇ ਉੱਚੇ ਪਰਧਾਨਿਆਂ ਨੂੰ।
ਜੇਬ ਵਿੱਚ ਨਾ ਖੋਟੀ ਦਿਸੇ ਦੁਆਨੀ,
ਫਿਰੇ ਸੁੰਘਦਾ ਖਾਲੀ ਖ਼ਜ਼ਾਨਿਆਂ ਨੂੰ।
ਐਵੇਂ ਟੱਕਰਾਂ ਮਾਰਨ ਦਾ ਕੀ ਫ਼ਾਇਦਾ,
ਲੱਭੇ ਰਾਹ ਨਾ ਜੇ ਸ਼ੈਤਾਨਿਆਂ ਨੂੰ।
ਤੂੜੀ ਨਾਲ ਪਿਆ ਭਰੀ ਫਿਰਦਾ,
ਅਕਲੋਂ ਖਾਲੀ ‘ਭਗਤਾ’ ਖ਼ਾਨਿਆਂ ਨੂੰ।
ਲਿਖਤ : ਬਰਾੜ ਭਗਤਾ ਭਾਈ ਕਾ,
1-604-751-1113