ਰਿਚਮੰਡ (ਬਲਵੰਤ ਸਿੰਘ ਸੰਘੇੜਾ): ਰਿਚਮੰਡ ਦਾ ਹਾਈਵੇ ਟੂ ਹੈਵਨ (ਸਵਰਗ ਦਾ ਰਾਹ)ਬਹੁਤ ਹਰ ਮਨ ਪਿਆਰਾ ਹੈ। ਇਸ ਸ਼ਹਿਰ ਦੇ ਨੰਬਰ ਪੰਜ ਰੋਡ ਉੱਪਰ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ਸਭ ਤੋਂ ਪਹਿਲਾਂ ਬਨਣ ਵਾਲਾ ਧਾਰਮਿਕ ਅਸਥਾਨ ਸੀ। ਅੱਜ ਇਸ ਇਤਿਹਾਸਕ ਰਸਤੇ ਦੇ ਚੜ੍ਹਦੇ ਪਾਸੇ 25 ਦੇ ਕਰੀਬ ਧਾਰਮਿਕ ਅਸਥਾਨ ਰਿਚਮੰਡ ਸ਼ਹਿਰ ਦਾ ਮਾਣ ਵਧਾ ਰਹੇ ਹਨ।ਵੱਖਰੇ ਵੱਖਰੇ ਧਰਮਾਂ ਵਾਰੇ ਜਾਣਕਾਰੀ ਹਾਸਲ ਕਰਨ ਲਈ ਇਹ ਸੜਕ ਬਹੁਤ ਹੀ ਮਹੱਤਵ ਪੂਰਨ ਹੈ।ਵੱਖਰੇ ਵੱਖਰੇ ਧਰਮਾਂ ਵਾਰੇ ਜਾਣਕਾਰੀ ਹਾਸਲ ਕਰਨ ਲਈ ਵਿਦਿਆਰਥੀ ਅਤੇ ਹੋਰ ਸੱਜਣ ਇੱਥੇ ਆਉਂਦੇ ਹਨ। ਇਸ ਸਿਲਸਿਲੇ ਵਿਚ ਗੁਰਦਵਾਰਾ ਨਾਨਕ ਨਿਵਾਸ ਬਹੁਤ ਚੰਗੀ ਭੂਮਿਕਾ ਨਿਭਾ ਰਿਹਾ ਹੈ।ਖਾਸ ਕਰ ਸਕੂਲ ਦੇ ਬੱਚਿਆ ਲਈ ਤਾਂ ਇਹ ਰਾਹ ਸਿੱਿਖਆ ਦਾ ਇਕ ਬਹੁਤ ਹੀ ਲਾਭਦਾਇਕ ਵਸੀਲਾ ਹੈ। ਇਸ ਸਬੰਧ ਵਿਚ 13 20252024, ਦਿਨ ਸੋਮਵਾਰ ਨੂੰ ਐਬਟਸਫੋਰਡ ਲਾਈਫ ਟੀਮਜ ਟਰੇਨਿਗ ਸਕੂਲ ਦੇ ਵਿਦਿਆਰਥੀ ਗੁਰਦਵਾਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ।ਇਹ ਵਿਦਿਆਰਥੀ ਆਪਣੇ ਅਧਿਆਪਿਕ ਜੇਮਜ ਪਾਰਲੀ ਦੇ ਨਾਲ ਆਏ।ਲਾਈਫ ਟੀਮਜ ਇਕ ਟਰੇਨਿੰਗ ਇਕ ਕਰਿਸਚੀਆਂਨ ਜਥੇਬੰਦੀ ਹੈ ੈਜੋ ਵੱਖਰੇ ਵੱਖਰੇ ਧਰਮਾਂ ਅਤੇ ਕਲਚਰਜ ਦੇ ਬੱਚਿਆਂ ਨਾਲ ਕੰਮ ਕਰਦੀ ਹੈ।ਇਕ ਵਜੇ ਦੇ ਕਰੀਬ ਇਹ ਗਰੁਪ ਗੁਰੂ ਘਰ ਵਿਖੇ ਨਤਮਸਤਕ ਹੋਇਆ। ਇਹ ਸਭ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਕਲਚਰ ਵਾਰੇ ਜਾਣਕਾਰੀ ਹਾਸਲ ਕਰਨਾ ਚਾਹੁਂਦੇ ਸਨ। ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਦਾਸ (ਬਲਵੰਤ ਸਿੰਘ ਸੰਘੇੜਾ ) ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸਥਾਰ ਵਿਚ ਸਿੱਖ ਧਰਮ ਅਤੇ ਆਪਣੀ ਕਮਿਊਨਿਟੀ ਵਾਰੇ ਜਾਣਕਾਰੀ ਦਿੱਤੀ।ਇਹਨਾਂ ਦਰਸ਼ਕਾਂ ਨੇ ਬਹੁਤ ਹੀ ਸੂਝਵਾਨ ਸਵਾਲ ਪੁੱਛੇ।ਇਸ ਤੋਂ ਉਪਰੰਤ ਉਹਨਾਂ ਨੇ ਕੁਝ ਯਾਦਗਾਰੀ ਤਸਵੀਰਾਂ ਭੀ ਖਿੱਚੀਆਂ । ਜਾਣ ਤੋਂ ਪਹਿਲਾਂ ਉਹਨਾਂ ਨੇ ਬਹੁਤ ਹੀ ਸਵਾਦ ਲੰਗਰ ਦਾ ਆਨੰਦ ਮਾਣਿਆ। ਜਾਣ ਤੋਂ ਪਹਿਲਾਂ ਉਹਨਾਂ ਨੇ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਨਿੱਘੇ ਸਵਾਗਤ, ਵਡਮੁੱਲੀ ਜਾਣਕਾਰੀ ਅਤੇ ਲੰਗਰ ਲਈ ਹਾਰਦਿਕ ਧੰਨਵਾਦ ਕੀਤਾ। ਇਹੋ ਜਿਹੇ ਕਾਰਜਾਂ ਨਾਲ ਸਾਡੀ ਸਮੁੱਚੀ ਕਮਿਊਨਿਟੀ ਦਾ ਮਾਣ ਹੋਰ ਭੀ ਵਧਦਾ ਹੈ।