Saturday, April 12, 2025
11.1 C
Vancouver

ਇੱਕ ਗੱਲ ਆਖਾਂ….

 

ਇੱਕ ਗੱਲ ਆਖਾਂ ਸੱਜਣਾਂ
ਲੜਿਆ ਨਾ ਕਰ।
ਹੋਰਾਂ ਵਾਲ਼ੇ ਪਾਸੇ ਜਾ ਕੇ,
ਖੜਿਆ ਨਾ ਕਰ।

ਸਾਨੂੰ ਚਾਨਣੀ ਦਾ ਪਾ ਭੁਲੇਖਾ,
ਨੇਰ੍ਹ ਘੜਿਆ ਨਾ ਕਰ।
ਗੈਰਾਂ ਦੇ ਕੋਠੇ ਤੇ ਚੰਨ ਬਣ,
ਚੜ੍ਹਿਆ ਨਾ ਕਰ।

ਬਿਨਾਂ ਸਿਰ ਪੈਰ ਦੀ ਗੱਲ ਤੇ,
ਅੜਿਆ ਨਾ ਕਰ।
ਬੂਹਾ ਭੇੜ ਕੇ ਅੰਦਰ ਵੀ,
ਵੜਿਆ ਨਾ ਕਰ।

ਸੂਰਜ ਦੇ ਸੇਕ ਨੂੰ ਮਾਣ ਲੈ,
ਪਰ ਸੜਿਆ ਨਾ ਕਰ।
ਆਪਣੀ ਕਰਨੀ ਦਾ ਇਲਜ਼ਾਮ,
ਸਾਡੇ ‘ਤੇ ਮੜਿਆ ਨਾ ਕਰ।

ਬੈਠ ਕੇ ਕਿਤਾਬ ਵਾਂਗਰਾਂ,
ਚਿਹਰੇ ਪੜ੍ਹਿਆ ਨਾ ਕਰ।
ਉੱਡਦੇ ਪੰਤਗਿਆਂ ਨੂੰ ‘ਮਨਜੀਤ’,
ਫ਼ੜਿਆ ਨਾ ਕਰ।
ਐਵੇਂ ਫ਼ੜਿਆ ਨਾ ਕਰ।

ਲਿਖਤ : ਮਨਜੀਤ ਕੌਰ ਧੀਮਾਨ,
ਸੰਪਰਕ :9464633059