Saturday, April 19, 2025
13.4 C
Vancouver

ਇਨੋਵੇਸ਼ਨ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਲਿਬਰਲ ਲੀਡਰਸ਼ਿਪ ਦੌੜ ਤੋਂ ਬਾਹਰ

 

ਸਰੀ, (ਏਕਜੋਤ ਸਿੰਘ): ਇਨੋਵੇਸ਼ਨ ਅਤੇ ਉਦਯੋਗ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲਈ ਆਪਣੀ ਉਮੀਦਵਾਰੀ ਨਹੀਂ ਦਰਜ ਕਰਵਾਉਣਗੇ। ਟੋਰਾਂਟੋ ਵਿੱਚ ਇਕ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਮੌਜੂਦਾ ਕੈਬਿਨੇਟ ਭੂਮਿਕਾ ‘ਤੇ ਵਧੇਰੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।
ਸ਼ੈਂਪੇਨ ਨੇ ਕਿਹਾ, ”ਇਹ ਫ਼ੈਸਲਾ ਮੇਰੇ ਜੀਵਨ ਦੇ ਸਭ ਤੋਂ ਮੁਸ਼ਕਿਲ ਫ਼ੈਸਲਿਆਂ ਵਿੱਚੋਂ ਇੱਕ ਸੀ। ਮੈਂ ਆਪਣੀ ਸਾਰੀ ਊਰਜਾ ਕੈਨੇਡਾ ਦੀ ਰੱਖਿਆ, ਕੈਨੇਡੀਅਨਾਂ ਦੀ ਸੁਰੱਖਿਆ ਅਤੇ ਦੇਸ਼ ਦੇ ਕਾਰੋਬਾਰਾਂ ਦੀ ਮਦਦ ਕਰਨ ਵਿੱਚ ਸਮਰਪਿਤ ਕਰਨਾ ਚਾਹੁੰਦਾ ਹਾਂ।”
ਸ਼ੈਂਪੇਨ ਨੇ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਉਹ ਅਗਲੀਆਂ ਫ਼ੈਡਰਲ ਚੋਣਾਂ ਵਿੱਚ ਉਮੀਦਵਾਰ ਹੋਣਗੇ। ਉਨ੍ਹਾਂ ਨੇ ਕਿਹਾ, ”ਮੈਂ ਹਮੇਸ਼ਾ ਇੱਕ ਸਮੇਂ ‘ਤੇ ਇੱਕ ਫ਼ੈਸਲਾ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ।”
ਇਹ ਐਲਾਨ ਉਸੇ ਦਿਨ ਹੋਇਆ ਜਦੋਂ ਸਾਬਕਾ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਵੀ ਲਿਬਰਲ ਲੀਡਰਸ਼ਿਪ ਦੀ ਦੌੜ ਤੋਂ ਹਟਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਤੇ ਵਿਅਕਤੀਗਤ ਜੀਵਨ ‘ਤੇ ਜਅਿਾਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੀਆਂ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਬਾਅਦ, ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਦਾ ਨਾਮ ਸੰਭਾਵੀ ਲੀਡਰਸ਼ਿਪ ਉਮੀਦਵਾਰਾਂ ਵਿੱਚ ਸੀ। ਟਰੂਡੋ ਮਾਰਚ 9, 2025 ਤੱਕ ਆਪਣੇ ਅਹੁੱਦੇ ‘ਤੇ ਕਾਇਮ ਰਹਿਣਗੇ, ਜਦ ਤੱਕ ਪਾਰਟੀ ਨਵਾਂ ਆਗੂ ਨਹੀਂ ਚੁਣ ਲੈਂਦੀ।
ਹੁਣ ਤੱਕ ਤਿੰਨ ਉਮੀਦਵਾਰਾਂ ਨੇ ਲਿਬਰਲ ਲੀਡਰਸ਼ਿਪ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ:
ਜੇਮੀ ਬੈਟਿਸਟੇ: ਨੋਵਾ ਸਕੋਸ਼ੀਆ ਤੋਂ ਮੂਲਨਿਵਾਸੀ ਐਮਪੀ।
ਚੰਦਰ ਆਰੀਆ: ਔਟਵਾ ਤੋਂ ਐਮਪੀ।
ਫ਼੍ਰੈਂਕ ਬੇਲਿਸ: ਸਾਬਕਾ ਮੌਂਟਰੀਅਲ ਐਮਪੀ।
ਲਿਬਰਲ ਪਾਰਟੀ 9 ਮਾਰਚ, 2025 ਨੂੰ ਨਵਾਂ ਲੀਡਰ ਚੁਣੇਗੀ। ਉਮੀਦਵਾਰਾਂ ਨੂੰ 23 ਜਨਵਰੀ ਤੱਕ ਆਪਣਾ ਨਾਮ ਦਰਜ ਕਰਵਾਉਣਾ ਅਤੇ ਐਂਟਰੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਲੋਕ 27 ਜਨਵਰੀ ਤੱਕ ਪਾਰਟੀ ਨਾਲ ਰਜਿਸਟਰ ਕਰ ਕੇ ਵੋਟ ਪਾ ਸਕਦੇ ਹਨ।
ਸ਼ੈਂਪੇਨ ਦੇ ਇਸ ਫ਼ੈਸਲੇ ਨਾਲ ਲਿਬਰਲ ਲੀਡਰਸ਼ਿਪ ਦੀ ਦੌੜ ਹੋਰ ਦਿਲਚਸਪ ਹੋ ਗਈ ਹੈ, ਅਤੇ ਹੁਣ ਧਿਆਨ ਬਾਕੀ ਉਮੀਦਵਾਰਾਂ ਦੀ ਯੋਜਨਾਵਾਂ ਅਤੇ ਪ੍ਰਸਤਾਵਾਂ ‘ਤੇ ਕੇਂਦਰਿਤ ਹੋਵੇਗਾ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.