Wednesday, January 22, 2025
2 C
Vancouver

ਰਿਸ਼ਤੇ

ਕੈਸੇ ਰਿਸ਼ਤੇ ਨੇ ਅੱਜਕੱਲ੍ਹ ਦੇ,
ਕੇਵਲ ਲੋਕ-ਵਿਖਾਵਾ।
ਨਾ ਅਪਣੱਤ ਨਾ ਨਿੱਘ ਕੋਈ ਹੈ,
ਕੀ ਮੈਂ ਕਹਾਂ ਭਰਾਵਾ!

ਭਾਈ ਭਾਈ ਨਾ ਵੇਖ ਸਹਾਰੇ,
ਕੈਰੀ ਅੱਖ ਨਾਲ ਵਿੰਹਦੇ।
ਤਾਅਨੇ-ਮਿਹਣੇ ਲਾਉਂਦੇ ਨੇ,
ਕੀ ਦੱਸਾਂ ਕੀ ਕੀ ਕਹਿੰਦੇ।

ਜਿੱਦਾਂ ਮਿਲੇ ਨਾ ਪਾਣੀ, ਉਹ
ਪੌਦੇ ਛੇਤੀ ਸੁੱਕ ਜਾਂਦੇ।
ਜਿੱਥੇ ਮਿਲੇ ਨਾ ਇੱਜ਼ਤ ਕੋਈ,
ਉਹ ਰਿਸ਼ਤੇ ਮੁੱਕ ਜਾਂਦੇ।

ਪਹਿਲਾਂ ਘਰ ਸਨ ਹੁੰਦੇ ਕੱਚੇ,
ਪਰ ਸੀ ਰਿਸ਼ਤੇ ਪੱਕੇ।
ਅੱਜਕੱਲ੍ਹ ਘਰ ਤਾਂ ਪੱਕੇ ਨੇ,
ਪਰ ਰਿਸ਼ਤੇ ਹੋ ਗਏ ਕੱਚੇ।

ਰਿਸ਼ਤੇ ਤੰਦ ਪਿਆਰਾਂ ਵਾਲੀ,
ਇਹਨੂੰ ਕਦੇ ਨਾ ਤੋੜੋ।
ਮਨੋਂ ਮਿਟਾਈਏ ਸਾੜਾ ਨਫ਼ਰਤ,
ਪਿਆਰ ਦੇ ਰਿਸ਼ਤੇ ਜੋੜੋ।
ਲਿਖਤ : ਪ੍ਰੋ. ਨਵ ਸੰਗੀਤ ਸਿੰਘ
ਸੰਪਰਕ : 9417692015.