ਰੱਬ ਨੂੰ ਜੋ ਹਮੇਸ਼ਾ ਯਾਦ ਰੱਖਣ
ਕਰਦੇ ਨਹੀਂ ਕਿਸੇ ਦਾ ਨੁਕਸਾਨ ,
ਉਹ ਹਰ ਸਮੇਂ ਯਾਦ ਰੱਖਦੇ
ਕਿ ਸਭ ਨੂੰ ਦੇਖ ਰਹੇ ਭਗਵਾਨ …
ਕੁਝ ਬੰਦੇ ਕਰਦੇ ਕੁਝ ਹੋਰ
ਤੇ ਕੁਝ ਹੋਰ ਪਏ ਦੱਸਦੇ ,
ਕੁਝ ਬੰਦੇ ਲੱਖ ਦੇ
ਤੇ ਕੁਝ ਹੁੰਦੇ ਨੇ ਕੱਖ ਦੇ ,
ਪਰ ਸਭ ਤੋਂ ਖਤਰਨਾਕ ਹੁੰਦੇ
ਉਹ ਬੰਦੇ ,
ਜਿਹੜੇ ਦੋ – ਦੋ ਚਿਹਰੇ ਰੱਖਦੇ…
ਦੂਰ ਹੋ ਕੇ ਵੀ ਯਾਦ ਆਉਂਦੇ ਕਈ
ਨੇੜੇ ਹੋ ਕੇ ਰੁਲਾਉਂਦੇ ਕਈ ,
ਬੰਦੇ – ਬੰਦੇ ਦਾ ਫ਼ਰਕ ਹੁੰਦਾ ‘ ਧਰਮਾਣੀ ‘ ,
ਦੁੱਖ ਦੇ ਵੀ ਹਸਾਉਂਦੇ ਕਈ…
ਦੋਸਤੋ ! ਕਦੇ ਕਿਸੇ ਨਾਲ਼ ਲੜੋ ਨਾ ,
ਗਲਤ ਬੰਦੇ ਨਾਲ਼ ਬਹੁਤਾ ਤੁਸੀਂ ਖੜੋ ਨਾ ;
ਹਰ ਗੱਲ ਦਾ ਕੋਈ ਮਤਲਬ ਹੁੰਦਾ ,
ਪਰ ਗੱਲ – ਗੱਲ ‘ਤੇ ਵੀ ਬਹੁਤਾ ਅੜੋ ਨਾ…
ਕਈ ਚਲਾਕੀਆਂ ਕਰਨ ਕੋਝੀਆਂ
ਜਿਵੇਂ ਦੂਜੇ ਨੂੰ ਨਾ ਹੋਣ ਸੋਝੀਆਂ ,
ਜੋ ਬਣਨ ਬੜੇ ਚਲਾਕ ,
ਬਾਅਦ ‘ਚ ਹੁੰਦੇ ਬੜੇ ਖਰਾਬ…
ਤਬਾਹ ਕਰਕੇ ਸਾਨੂੰ
ਹੁਣ ਯਾਰੀਆਂ ਲਾਉਣ ਨੂੰ ਫਿਰੇ ,
ਉਸ ਨੂੰ ਕੀ ਪਤਾ
ਦੁੱਖਾਂ ‘ਚ ਅਸੀਂ ਕਿੰਨਾ ਘਿਰੇ …?
ਅੱਜ ਆਇਆ ਸੀ ਕੋਲ਼ ਮੇਰੇ ਕੋਈ
ਪਰ ਉਸਨੇ ਪੁੱਛਿਆ ਨਾ ਮੇਰਾ ਹਾਲ ,
ਅਸੀਂ ਵੀ ਨਜ਼ਰ ਚੁਰਾ ਕੇ ਲੰਘ ਗਏ
ਹੋਈ ਬੜੀ ਕਮਾਲ …
ਮੈਨੂੰ ਰੋਂਦੇ ਨੂੰ ਛੱਡ ਗਏ ਸੀ ਕਈ
ਮੈਂ ਹੁਣ ਪੱਥਰ – ਦਿਲ ਹੋ ਗਿਆ ਹਾਂ ,
ਮੈਨੂੰ ਵੀ ਹੁਣ
ਕਿਸੇ ਦੀ ਕੀ ਪਈ…?
ਜੇ ਮੈਨੂੰ ਹੱਸ ਕੇ ਬੁਲਾ ਲੈਂਦੇ
ਤਾਂ ਅਸੀਂ ਵੀ ਸਿਰ ਝੁਕਾ ਲੈਂਦੇ ,
ਉਹ ਆਕੜ ਨਾਲ ਲੰਘ ਗਏ
ਫਿਰ ਅਸੀਂ ਕਿਉਂ ਨੀਵੇਂ ਪੈਂਦੇ …?
ਕਿਸੇ ਦੀਆਂ ਯਾਦਾਂ ਵਿੱਚ ਖੋ ਕੇ
ਕਦੇ ਕਿਸੇ ਲਈ ਰੋ ਕੇ ,
ਵਖਤ ਲੰਘਾ ਰਹੇ ਆਂ
ਜ਼ਿੰਦਗੀ ਨੂੰ ਢੋਅ ਕੇ …
ਲਿਖਤ : ਮਾਸਟਰ ਸੰਜੀਵ ਧਰਮਾਣੀ
ਸੰਪਰਕ : 9478561356