ਨਾ ਹਿੰਦੂ ਨਾ ਮੁਸਲਮ ਮਾੜਾ
ਨਾ ਹੀ ਸਿੱਖ ਇਸਾਈ
ਮਾੜੇ ਬੰਦੇ ਸਭ ਧਰਮਾਂ ਵਿੱਚ
ਧਰਮ ਨੀ ਮਾੜੇ ਭਾਈ
ਮਜ਼੍ਹਬ ਦਾ ਜਿਹੜੇ ਰੋਲ੍ਹਾ ਪਾਉਂਦੇ
ਸੋਚ ਉਹਨਾਂ ਦੀ ਮਾੜੀ
ਖੂਨ ਨਾਲ ਕੁਝ ਸੋਚ ਨਾਲ
ਕਰੀ ਧਰਤੀ ਗੰਦਲੀ ਸਾਰੀ
ਇਕ ਦੂਜੇ ਦਾ ਧਰਮ ਸਾਰੇ
ਤਬਦੀਲ ਕਰਨ ਤੇ ਲੱਗੇ
ਚਾਕੂ ਛੁਰੀਆਂ ਦੀ ਨੋਕ ਤੇ
ਰੱਬ ਤੇ ਡਾਕੇ ਵੱਜੇ
ਵਾਹਿਗੁਰੂ-ਅੱਲ੍ਹਾ- ਗੋਡ-ਰਾਮ ਨੂੰ
ਇੱਕੋ ਥਾਂ ਤੇ ਰੱਖੋ
ਵੀਰਪਾਲ ਭੱਠਲ ਨਾਂਅ
ਵੱਖੋ ਵੱਖਰੇ ਹੈ ਪਰਮਾਤਮਾ ਇੱਕੋ
ਲਿਖਤ : ਵੀਰਪਾਲ ਕੌਰ ਭੱਠਲ