ਸਰੀ, (ਏਕਜੋਤ ਸਿੰਘ): ਅੱਜ ਦੀ ਡਿਜੀਟਲ ਦੁਨੀਆ ਵਿੱਚ ਜਿੱਥੇ ਸ਼ੋਸ਼ਲ ਮੀਡੀਆ ਜੀਵਨ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦਗਾਰ ਸਾਬਤ ਹੋਈ ਹੈ, ਉਥੇ ਇਸ ਦੀ ਬੇਹਦ ਵਰਤੋਂ ਮਾਨਸਿਕ ਸਿਹਤ ਲਈ ਚੁਣੌਤੀ ਬਣ ਰਹੀ ਹੈ। ਨੌਜਵਾਨਾਂ ਤੋਂ ਬਜ਼ੁਰਗਾਂ ਤੱਕ ਹਰ ਵਰਗ ਇਸ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਮਹਿਸੂਸ ਕਰ ਰਿਹਾ ਹੈ। ਮਾਹਿਰਾਂ ਅਨੁਸਾਰ, ਸ਼ੋਸ਼ਲ ਮੀਡੀਆ ਦੀ ਅਧਿਕ ਵਰਤੋਂ ਚਿੰਤਾ (ਅਨਣਇਟੇ), ਡਿਪਰੈਸ਼ਨ (ਧੲਪਰੲਸਸੋਿਨ), ਅਤੇ ਇਕੱਲੇਪਣ (ਲ਼ੋਨੲਲਨਿੲਸਸ) ਜਿਹੀਆਂ ਸਮੱਸਿਆਵਾਂ ਨੂੰ ਵਧਾ ਰਹੀ ਹੈ। ਹਰ ਸਮੇਂ ”ਲਾਈਕਸ” ਅਤੇ ”ਕਮੈਂਟਸ” ਦੀ ਉਡੀਕ, ਦੂਸਰਿਆਂ ਨਾਲ ਤੁਲਨਾ, ਅਤੇ ਨਕਲੀ ਮਾਪਦੰਡਾਂ ‘ਤੇ ਜੀਵਨ ਨੂੰ ਮਾਪਣ ਨਾਲ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਨਿਰਾਸ਼ ਮਹਿਸੂਸ ਕਰਦੇ ਹਨ ਅਤੇ ਆਖਰ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਜਾਂਦੇ ਹਨ।
ਹਾਲਾਂਕਿ ਸ਼ੋਸ਼ਲ ਮੀਡੀਆ ਕਨੈਕਟਿਵਟੀ ਦਾ ਸਾਧਨ ਹੈ, ਪਰ ਇਹ ਅਸਲ ਸੰਪਰਕ ਨੂੰ ਘਟਾਉਂਦਾ ਹੈ, ਜਿਸ ਕਾਰਨ ਲੋਕ ਅੰਦਰੋਂ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ।
ਸ਼ੋਸ਼ਲ ਮੀਡੀਆ ‘ਤੇ ਹੋਣ ਵਾਲੀ ਤੁਲਨਾ ਅਤੇ ਵਿਅਸਤ ਰੁਟੀਨ ਚਿੰਤਾ ਅਤੇ ਡਿਪਰੈਸ਼ਨ ਦਾ ਕਾਰਨ ਬਣ ਰਹੇ ਹਨ।
ਰਾਤ ਨੂੰ ਸ਼ੋਸ਼ਲ ਮੀਡੀਆ ਦੀ ਵਰਤੋਂ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ।
ਸ਼ੋਸ਼ਲ ਮੀਡੀਆ ‘ਤੇ ਪੇਸ਼ ਕੀਤੀ ਗਈ ਨਕਲੀ ਦੁਨੀਆ ਨੇ ਲੋਕਾਂ ਦੀ ਅਸਲੀਅਤ ਨੂੰ ਸਮਝਣ ਦੀ ਸਮਰੱਥਾ ਨੂੰ ਘਟਾਇਆ ਹੈ।
ਸ਼ੋਸ਼ਲ ਮੀਡੀਆ ਦੀ ਆਦਤ ਇੱਕ ਗੰਭੀਰ ਸਮੱਸਿਆ ਬਣ ਰਹੀ ਹੈ। ਹਰ ਵੇਲੇ ਨਵੀਂ ਜਾਣਕਾਰੀ ਦੀ ਤਲਾਸ਼ ਨੇ ਇਸ ਨੂੰ ਇੱਕ ਡਿਜੀਟਲ ਬਿਮਾਰੀ ਦਾ ਰੂਪ ਦੇ ਦਿੱਤਾ ਹੈ।
ਛੋਟੀ ਉਮਰ ਵਿੱਚ ਸ਼ੋਸ਼ਲ ਮੀਡੀਆ ਦੀ ਵਰਤੋਂ ਬੱਚਿਆਂ ਵਿੱਚ ਮਨੋਵਿਗਿਆਨਕ ਸਮੱਸਿਆਵਾਂ ਪੈਦਾ ਕਰ ਰਹੀ ਹੈ। ਸਰਵੇਖਣਾਂ ਅਨੁਸਾਰ, ਜਿਨ੍ਹਾਂ ਬੱਚਿਆਂ ਨੂੰ ਛੋਟੀ ਉਮਰ ਵਿੱਚ ਸਮਾਰਟਫੋਨ ਮਿਲਦੇ ਹਨ, ਉਹ ਡਿਪਰੈਸ਼ਨ ਅਤੇ ਇਕੱਲੇਪਣ ਨਾਲ ਵਧੇਰੇ ਪ੍ਰਭਾਵਿਤ ਹੁੰਦੇ ਹਨ।
ਸ਼ੋਸ਼ਲ ਮੀਡੀਆ ਦੀ ਵਰਤੋਂ ਲਈ ਦਿਨ ਵਿੱਚ ਇੱਕ ਨਿਰਧਾਰਿਤ ਸਮਾਂ ਰੱਖੋ। ਹਫ਼ਤੇ ਵਿੱਚ ਕੁਝ ਘੰਟੇ ਸ਼ੋਸ਼ਲ ਮੀਡੀਆ ਤੋਂ ਦੂਰ ਰਹੋ। ਵਾਟਸਐਪ ਜਾਂ ਫੇਸਬੁੱਕ ਦੀ ਥਾਂ ਮਿੱਤਰਾਂ ਨਾਲ ਸਹੀ ਮੀਟਿੰਗਾਂ ਤੇ ਜ਼ੋਰ ਦਿਓ। ਜੇ ਸਮੱਸਿਆਵਾਂ ਗੰਭੀਰ ਹੋਣ, ਤਾਂ ਮਾਨਸਿਕ ਸਿਹਤ ਮਾਹਰਾਂ ਦੀ ਰਾਏ ਲੈਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।
ਸ਼ੋਸ਼ਲ ਮੀਡੀਆ ਜਿਥੇ ਇੱਕ ਸਹੂਲਤ ਹੈ, ਉਥੇ ਇਸ ਦੀ ਬੇਹਦ ਵਰਤੋਂ ਮਨੁੱਖੀ ਸਿਹਤ ਲਈ ਜ਼ਹਿਰ ਸਾਬਤ ਹੋ ਸਕਦੀ ਹੈ। ਸਮੇਂ ‘ਤੇ ਚੇਤਣਾਵਾਨ ਬਣਕੇ ਅਤੇ ਇਸਦਾ ਸੰਤੁਲਿਤ ਪ੍ਰਯੋਗ ਕਰਕੇ, ਅਸੀਂ ਆਪਣੀ ਮਾਨਸਿਕ ਅਤੇ ਭੌਤਿਕ ਸਿਹਤ ਨੂੰ ਸੁਧਾਰ ਸਕਦੇ ਹਾਂ।