ਗਿਰਦ ਸੂਰਜ ਦੇ ਘੁੰਮ ਰਹੀ ਧਰਤੀ
ਗੇੜ੍ਹਾ ਇੱਕ ਮੁਕਾਵੇ।
ਬਦਲਦੀਆਂ ਰੁੱਤਾਂ ਦਾ ਇਹ ਚੱਕਰ
ਇੱਕ ਵਰ੍ਹਾ ਕਹਿਲਾਏ।
ਨਾ ਜਾਦੂ ਨਾ ਕਰਾਮਾਤ ਇਹ
ਕੁਦਰਤ ਦੀ ਜੋ ਮਾਇਆ,
ਆਪੇ ਕਾਦਰ ਆਪੇ ਕੁਦਰਤ
ਜੋ ਕਿਆਨਾਤ ਅਖਵਾਏ।
ਅਗਿਆਨ ਬਿਨਾਂ ਕੋਈ ਭੇਤ ਨਹੀਂ ਹੈ
ਇਸ ਦੁਨੀਆਂ ਦੇ ਵਿੱਚੇ,
ਵਿਗਿਆਨਕ ਨਿਯਮਾਂ ਨਾਲ ਇਹ ਕੁਦਰਤ
ਬ੍ਰਹਿਮੰਡ ਤਾਈਂ ਚਲਾਵੇ।
ਹੋਰ ਫ਼ੇਰੀ ਜੋ ਧਰਤੀ ਆਪਣੇ
ਧੁਰੇ ਦੁਆਲੇ ਲਾਉਂਦੀ,
ਚੌਂਵੀ ਘੰਟੇ ਵਿੱਚ ਇਹ ਫ਼ੇਰੀ
ਦਿਨ ਤੇ ਰਾਤ ਬਣਾਵੇ।
ਹਰ ਵਰ੍ਹੇ ਧਰਤੀ ਇਕ ਚੱਕਰ
ਸੂਰਜ ਗਿਰਦ ਲਗਾਉਂਦੀ,
ਧਰਤੀ ਮਾਂ ਇੰਝ ਗੇੜ੍ਹੇ ਰੁੱਤਾਂ
ਇਕ ਜਾਵੇ ਇਕ ਆਵੇ।
ਚਾਰ ਅਰਬ ਵਰ੍ਹਿਆਂ ਤੋਂ ਧਰਤੀ
ਗੇੜ੍ਹ ਰਹੀ ਇੰਝ ਰੁੱਤਾਂ,
ਨਾਂ ਦੇਰੀ ਨਾਂ ਰੁਕਦੀ ਧਰਤੀ
ਨਿਰੰਤਰ ਚੱਲਦੀ ਜਾਵੇ।
ਧਰਤੀ ਮਾਂ ਦੇ ਜਾਇਉ ਬੰਦਿਓ
ਲੈ ਧਰਤੀ ਤੋਂ ਜੇਰਾ,
ਜੋ ਨਾਂ ਢੇਰੀ ਢਾਹਵੇ ‘ਪਰਖਿਆ’
ਹੱਥ ਆਸਮਾਨੀ ਲਾਵੇ।
ਲਿਖਤ : ਡਾ. ਸੁਖਪਾਲ ਸੰਘੇੜਾ
ਦਰ.ਸੁਕਹਪੳਲ.ਸੳਨਗਹੲਰੳਗਮੳਲਿ.ਚੋਮ