Thursday, January 23, 2025
2 C
Vancouver

ਆਪ ਮੁਹਾਰੇ

ਕਰ ਕੋਈ ਤੇ ਭਰ ਕੋਈ ਗਿਆ,
ਪਏ ਅਜੇ ਵੀ ਕਈ ਭਰੀ ਜਾਂਦੇ।

ਉਨ੍ਹਾਂ ਸਿਰਾਂ ‘ਤੇ ਜਾਂਦੇ ਰਾਜ ਮਾਣੀ,
ਜਿਹੜੇ ਅੱਜ ਵੀ ਜ਼ੇਲ੍ਹੀਂ ਸੜੀ ਜਾਂਦੇ।

ਅੰਨ੍ਹੀ ਪੀਸਿਆ ਕੁੱਤੇ ਚੱਟ ਤੁਰੇ,
ਬਾਕੀ ਰਹਿੰਦੇ ਪਿੱਛੋਂ ਲੜੀ ਜਾਂਦੇ।

ਖਾ ਲੁੱਟ ਕੇ ਤਾਂ ਗਏ ਸਾਰੇ,
ਦੋਸ਼ ਇੱਕ ਦੂਜੇ ਸਿਰ ਮੜ੍ਹੀ ਜਾਂਦੇ।

ਪੀੜ੍ਹੀ ਆਪਣੀ ਹੇਠ ਬਿਨਾਂ ਮਾਰ ਸੋਟਾ,
ਐਵੇਂ ਖਾ ਮਖਾਹ ਸਿਰ ਚੜ੍ਹੀ ਜਾਂਦੇ।

ਚੜ੍ਹਣੇ ਤੀਰ ਨਾ ਹੁਣ ਕਮਾਨ ਉੱਤੇ,
ਦਿਨ ਰਾਤ ਜੋ ਵਿਉਂਤਾ ਘੜੀ ਜਾਂਦੇ।

ਘੋੜੀ ਮਰ ਤਾਂ ਗਈ ਰੀਨ ਖਾ ਕੇ,
ਵੈਦਖਾਨੇ ਐਵੇਂ ਵੜੀ ਜਾਂਦੇ।

ਆਊ ਅਕਲ ਕੀ ਹੁਣ ਮੂਰਖਾਂ ਨੂੰ,
ਆਪਸ ਵਿੱਚ ਜੋ ‘ਭਗਤਾ’ ਲੜੀ ਜਾਂਦੇ।
ਲਿਖਤ : ਬਰਾੜ ਭਗਤਾ ਭਾਈ ਕਾ,
1-604-751-1113