Sunday, April 20, 2025
12.4 C
Vancouver

ਪੋਰਟ ਮੂਡੀ, ਗੈਸ ਨਾਲ ਭਰੇ ਟਰੱਕ ‘ਚੋਂ ਗੈਸ ਹੋਈ ਲੀਕ, ਕਈ ਇਮਾਰਤਾਂ ਕਰਵਾਈਆਂ ਖਾਲੀ

ਗੈਸ ਲੀਕ ਹੋਣ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ

ਸਰੀ, (ਏਕਜੋਤ ਸਿੰਘ): ਪੋਰਟ ਮੂਡੀ ਵਿੱਚ ਇੱਕ ਟਰੱਕ ਤੋਂ ਗੈਸ ਲੀਕ ਹੋਣ ਦੇ ਕਾਰਨ ਕਈ ਇਮਾਰਤਾਂ ਨੂੰ ਖਾਲੀ ਕਰਵਾਉਣ ਦਾ ਪਿਆ ਜਿਸ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਕੁਝ ਰਹਾਇਸ਼ੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਘਟਨਾ ਸੇਂਟ ਜਾਨਸ ਸਟ੍ਰੀਟ ਦੇ ਨੇੜੇ ਕਲਾਰਕ ਰੋਡ ‘ਤੇ ਉਸ ਵੇਲੇ ਵਾਪਰੀ ਜਦੋਂ ਇੱਕ ਸੈਮੀ-ਟਰੱਕ ਦੀ ਟੱਕਰ ਹੋਣ ਤੋਂ ਬਾਅਦ ਉਸ ਵਿੱਚੋਂ ਗੈਸ ਲੀਕ ਹੋਣ ਲੱਗੀ। ਸ਼ੁਰੂ ਵਿੱਚ ਪੁਲਿਸ ਦਾ ਸੋਚਣਾ ਸੀ ਕਿ ਟਰੱਕ ਤੋਂ ਐਮੋਨੀਆ ਲੀਕ ਹੋ ਰਿਹਾ ਹੈ, ਪਰ ਹੁਣ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕਾਰਬਨ ਡਾਈਆਕਸਾਈਡ ਗੈਸ ਸੀ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਪ੍ਰਭਾਵਿਤ ਇਲਾਕੇ ਵਿੱਚ ਹਨ ਤਾਂ ਉਹ ਘਰਾਂ ਵਿੱਚ ਰਹਿਣ ਅਤੇ ਦਰਵਾਜੇ ਤੇ ਖਿੜਕੀਆਂ ਬੰਦ ਰੱਖਣ। ਸੜਕ ਤੋਂ ਲੰਘ ਰਹੇ ਲੋਕਾਂ ਅਤੇ ਗੱਡੀ ਚਾਲਕਾਂ ਨੂੰ ਵੀ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਕਲਾਰਕ ਰੋਡ ਨੂੰ ਦੋਨੋ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਅਤੇ 6 ਵਜੇ ਤੱਕ ਮੁਰੰਮਤ ਦਾ ਕੰਮ ਜਾਰੀ ਰਿਹਾ। ਪੁਲਿਸ ਅਤੇ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਅਤੇ ਸੁਰੱਖਿਆ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.