Friday, January 24, 2025
3.4 C
Vancouver

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਰਿਚਮੰਡ (ਬਲਵੰਤ ਸਿੰਘ ਸੰਘੇੜਾ): ਬੀਤੇ ਐਤਵਾਰ ਨੂੰ ੰਿੲੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ,ਰਿਚਮੰਡ ਵਿਖੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ ਦਾ ਸ਼ਹੀਦੀ ਦਿਨ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਗੁਰੂ ਘਰ ਦੇ ਕੀਰਤਨੀ ਜਥੇ ਨੇ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਦਸੰਬਰ ਦਾ ਮਹੀਨਾਂ ਸਿੱਖ ਜਗਤ ਲਈ ਬਹੁਤ ਹੀ ਦੁੱਖ ਭਰੀਆਂ ਜਾਦਾਂ ਵਾਲਾ ਮਹੀਨਾਂ ਹੈ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜਾਦੇ ਅਤੇ ਮਾਤਾ ਗੁੱਜਰ ਕੋਰ ਜੀ ਇਸ ਮਹੀਨੇ ਸ਼ਹੀਦ ਕਰ ਦਿੱਤੇ ਗਏ।ਚਮਕੌਰ ਦੀ ਗੜ੍ਹੀ ਦ਀ਿ ਜੰਗ ਵਿਚ ਸਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ । ਚਮਕੌਰ ਦੀ ਗੜ੍ਹੀ ਦੀ ਜੰਗ ਦੁਨੀਆਂ ਦੀਆਂ ਬਹੁਤ ਹੀ ਮਹੱਤਵ ਪੂਰਨ ਜੰਗਾਂ ਵਿਚ ਗਿਣੀ ਜਾਂਦੀ ਹੈ।ਕੁਝ ਦੇਰ ਬਾਂਅਦ ਦਸੰਬਰ ਵਿਚ ਹੀ ਛੋਟੇ ਸਹਿਬਜਾਦੇ-ਬਾਬਾ ਜੁਝਾਰ ਸਿੰਘ ਅਤੇ ਬਾਬਾ ਫਤਿਹ ਸਿੰਘ -ਸਰਹੰਦ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ । ਇਹ ਬਹੁਤ ਹੀ ਦੁਖ ਵਾਲੀ ਗੱਲ ਹੈ ਕਿ ਜਿਹਨਾਂ ਪਹਾੜੀ ਰਾਜਿਆਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਗਵਾਲੀਆਂਰ ਦੇ ਕਿਲੇ ਦੀ ਜੇਲ੍ਹ ਵਿਚੋਂ ਰਿਹਾ ਕਰਾਇਆ ਸੀ ਉਹਨਾਂ ਦੀ ਔਲਾਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਦੁਸ਼ਮਣ ਬਣ ਗਈ ਅਤੇ ਗੁਰੂ ਜੀ ਦੇ ਖਿਲਾਫ ਔਰੰਗਜੇਬ ਦਾ ਸਾਥ ਦਿੱਤਾ। ਇਸੇ ਹੀ ਤਰ੍ਹਾਂ ਗੁਰੂ ਜੀ ਦੇ ਰਸੋਈਏ ਗੰਗੂ ਜਿਸ ਦੇ ਬਜੁਰਗਾਂ ਦੀ ਬੇਨਤੀ ਨੂੰ ਮੰਨਦੇ ਹੋਏ ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਜੀ ਨੇ ਸ਼ਹੀਦੀ ੱਿਦਤੀ ਸੀ ਉਸ ਨੇ ਹੀ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਾਲ ਦਗਾ ਕੀਤਾ।ਸਿੱਖ ਜਗਤ ਦੇ ਇਸ ਦੁੱਖ ਭਰੇ ਇਤਿਹਾਸ ਵਿਚ ਗੁਰੂ ਜੀ ਦੇ ਕੁੱਝ ਪ੍ਰੇਮੀਆਂ ਨੇ ਇਸ ਦੁੱਖ ਭਰੇ ਸਮੇਂ ੱਬਹੁਤ ਹੀ ਸ਼ਲਾਘਾ ਯੋਗ ਯੋਗਦਾਨ ਭੀ ਪਾਇਆ। ਇਹਨਾਂ ਵਿਚ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਂ , ਮੋਤੀ ਲਾਲ ਮਹਿਰਾ ਅਤੇ ਟੋਡਰ ਮੱਲ ਜੀ ਦੇ ਨਾਂਮ ਵਰਨਣ ਯੋਗ ਹਨ।ਇਹ ਸਭ ਸਾਡੇ ਧੰਨਵਾਦ ਦੇ ਪਾਤਰ ਹਨ। 22 ਦਸੰਬਰ, ਦਿਨ ਐਤਵਾਰ ਨੂੰ ਸੰਗਤਾਂ ਨੇ ਭਾਰੀ ਗਿਣਤੀ ਵਿਚ ਗੁਰੂੁ ਘਰ ਵਿਖੇ ਪਹੁੰਚ ਕੇ ਕੌਮ ਦੇ ਇਹਨਾਂ ਬਹੁਤ ਹੀ ਸਤਿਕਾਰ ਯੋਗ ਸ਼ਹੀਦਾਂ ਨੂੰ ਸ਼ਰਧਾੰਜਲੀ ਭੇੰਟ ਕੀਤੀ। ਅੰਤ ਵਿਚ ਦਾਸ (ਬਲਵੰਤ ਸਿੰਘ ਸੰਘੇੜਾ ) ਨੇ ਗੁਰੂੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਸਾਹਿਬ ਦੇ ਕੀਰਤਨੀ ਜਥੇ, ਬੀਬੀਆਂ ਦਾ ਲੰਗਰ ਦੀ ਸੇਵਾ ਲਈ , ਸੇਵਾਦਾਰਾਂ ਅਤੇ ਸੰਗਤਾਂ ਦਾ ਧਨੰਵਾਦ ਕੀਤਾ। ਇਸ ਪਿਛੋਂ ਸਭ ਨੇ ਲੰਗਰ ਦਾ ਆਨੰਦ ਮਾਣਿਆ।