Friday, April 18, 2025
16.5 C
Vancouver

ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਕਬੱਡੀ ਦੀ ਨਵੀਂ ਕਮੇਟੀ ਨੇ ਕਾਰਜ ਭਾਗ ਸੰਭਾਲਿਆ

 

ਬਰੈਂਪਟਨ, (ਹਰਦਮ ਮਾਨ)- ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਕਬੱਡੀ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਹੈ। ਦੁਨੀਆ ਭਰ ਵਿੱਚ ਕਬੱਡੀ ਦੀ ਤਰੱਕੀ ਵਿੱਚ ਇਸ ਸੰਸਥਾ ਦਾ ਅਹਿਮ ਯੋਗਦਾਨ ਰਿਹਾ ਹੈ। ਬੀਤੇ ਦਿਨੀਂ ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਸਾਲ 2025 ਲਈ ਸਰਬਸੰਮਤੀ ਨਾਲ ਚੁਣੀ ਗਈ ਕਮੇਟੀ ਨੂੰ ਕਾਰਜ ਭਾਗ ਸੰਭਾਲਿਆ ਗਿਆ।
ਨਵੀਂ ਚੁਣੀ ਗਈ ਕਮੇਟੀ ਵਿੱਚ ਬੰਤ ਨਿੱਝਰ ਚੇਅਰਮੈਨ, ਜੱਸੀ ਸਰਾਏ ਪ੍ਰਧਾਨ, ਜਰਨੈਲ ਮੰਡ ਉਪ ਪ੍ਰਧਾਨ, ਤੀਰਥ ਦਿਓਲ ਸਕੱਤਰ, ਮਨਜੀਤ ਗਹੋਤਰਾ ਖ਼ਜ਼ਾਨਚੀ, ਮਲਕੀਤ ਸਿੰਘ ਦਿਓਲ ਨਿਰਦੇਸ਼ਕ ਅਤੇ ਹਰਜਿੰਦਰ ਸਿੰਘ ਸੰਘੇੜਾ ਨਿਰਦੇਸ਼ਕ ਚੁਣੇ ਗਏ। ਜ਼ਿਕਰਯੋਗ ਹੈ ਕਿ ਚੁਣੇ ਗਏ ਸਾਰੇ ਅਹੁਦੇਦਾਰਾਂ ਦਾ ਕਬੱਡੀ ਖੇਤਰ ਵਿੱਚ ਕਈ ਦਹਾਕਿਆਂ ਦਾ ਤਜਰਬਾ ਹੈ।