Saturday, April 19, 2025
13.4 C
Vancouver

ਲਿਬਰਲ ਪਾਰਟੀ ਨੂੰ ਕਲੋਵਰਡੇਲ-ਲੈਂਗਲੀ ਜ਼ਿਮਨੀ ਚੋਣ ਵਿੱਚ ਮਿਲੀ ਹਾਰ

ਸਰੀ (ਏਕਜੋਤ ਸਿੰਘ): ਲਿਬਰਲ ਪਾਰਟੀ ਨੂੰ ਲਗਾਤਾਰ ਜ਼ਿਮਨੀ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ। ਤਾਜ਼ਾ ਮਾਮਲਾ ਕਲੋਵਰਡੇਲ-ਲੈਂਗਲੀ ਦੀ ਜ਼ਿਮਨੀ ਚੋਣ ਦਾ ਹੈ, ਜਿੱਥੇ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਟਮਾਰਾ ਜੈਨਸਨ ਨੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ। ਜੈਨਸਨ ਨੇ 9,931 ਵੋਟਾਂ ਹਾਸਿਲ ਕੀਤੀਆਂ, ਜਦਕਿ ਲਿਬਰਲ ਉਮੀਦਵਾਰ ਮੈਡੀਸਨ ਫਲੀਸ਼ਰ ਸਿਰਫ਼ 2,401 ਵੋਟਾਂ ਹੀ ਲੈ ਸਕੀ। ਐਨਡੀਪੀ ਪਾਰਟੀ ਦੇ ਭਾਰਤੀ ਮੂਲ ਦੀ ਉਮੀਦਵਾਰ ਵੈਨੇਸਾ ਸ਼ਰਮਾ 1,875 ਵੋਟਾਂ ਨਾਲ ਤੀਸਰੇ ਸਥਾਨ ‘ਤੇ ਰਹੀ। ਇਸ ਰਾਈਡਿੰਗ ਵਿੱਚ ਵੋਟਿੰਗ ਦੀ ਗਤੀਵਿਧੀ ਕੁਝ ਖ਼ਾਸ ਨਹੀਂ ਰਹੀ, ਜਦੋਂ ਕਿ ਕੇਵਲ 16.27% ਵੋਟਰਾਂ ਨੇ ਆਪਣੀ ਵੋਟ ਦਾਖਲ ਕੀਤੀ।
ਟਮਾਰਾ ਜੈਨਸਨ ਇਸ ਤੋਂ ਪਹਿਲਾਂ 2019-2021 ਦੌਰਾਨ ਇਸ ਰਾਈਡਿੰਗ ਦੀ ਨੁਮਾਇੰਦਗੀ ਕਰ ਚੁੱਕੇ ਹਨ। 2019 ਵਿੱਚ ਜੈਨਸਨ ਨੇ ਲਿਬਰਲ ਉਮੀਦਵਾਰ ਜੌਨ ਐਲਡਾਗ ਨੂੰ 1,400 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਹਾਲਾਂਕਿ, 2021 ਵਿੱਚ ਐਲਡਾਗ ਨੇ ਮੁੜ ਜੇਤੂ ਬਣ ਕੇ ਰਾਈਡਿੰਗ ‘ਤੇ ਕਬਜ਼ਾ ਕੀਤਾ ਸੀ।
ਕਲੋਵਰਡੇਲ-ਲੈਂਗਲੀ ਰਾਈਡਿੰਗ 2015 ਵਿੱਚ ਸਥਾਪਿਤ ਕੀਤੀ ਗਈ ਸੀ। ਪਹਿਲੀ ਵਾਰ ਲਿਬਰਲ ਪਾਰਟੀ ਦੇ ਜੌਨ ਐਲਡਾਗ ਨੇ ਇੱਥੇ ਚੋਣ ਜਿੱਤੀ ਸੀ। ਹਾਲ ਹੀ ਵਿੱਚ, ਐਲਡਾਗ ਨੇ ਸੂਬਾਈ ਸੱਭਾ ਦੀ ਚੋਣ ਲੜਣ ਲਈ ਆਪਣੇ ਐਮਪੀ ਅਹੁਦੇ ਤੋਂ ਅਸਤੀਫ਼ਾ ਦਿੱਤਾ, ਜਿਸ ਨਾਲ ਇਹ ਸੀਟ ਖ਼ਾਲੀ ਹੋ ਗਈ। ਲਿਬਰਲ ਪਾਰਟੀ ਲਈ ਇਹ ਹਾਰ ਇੱਕ ਹੋਰ ਵੱਡਾ ਝਟਕਾ ਹੈ। ਮੌਂਟਰੀਅਲ ਅਤੇ ਟੋਰਾਂਟੋ ਦੀਆਂ ਰਾਈਡਿੰਗਾਂ ਵਿਚ ਵੀ ਪਾਰਟੀ ਨੂੰ ਅਪਮਾਨਜਨਕ ਹਾਰ ਮਿਲੀ ਸੀ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.