ਔਟਵਾ, (ਏਕਜੋਤ ਸਿੰਘ): ਕੈਨੇਡਾ ਦੀ ਸਰਕਾਰ ਨੇ ਅਮਰੀਕਾ ਦੀ ਸਰਹੱਦੋਂ ਪਾਰ ਵੀਜ਼ਾ ਸਹੂਲਤ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਇਹ ਪ੍ਰਕਿਰਿਆ ਸਰਹੱਦ ਉੱਤੇ ਮਹੱਤਵਪੂਰਨ ਸਰੋਤਾਂ ਦੀ ਵਰਤੋਂ ਕਰਦੀ ਹੈ ਅਤੇ ਸਰਹੱਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੀ ਹੈ। ਇਹ ਨਵਾਂ ਨਿਯਮ ਬਹੁਤ ਸਾਰੇ ਵਿਜ਼ਿਟਰਾਂ ਅਤੇ ਵਰਕ ਪਰਮਿਟ ਹੋਲਡਰਾਂ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਫ਼ਲੈਗਪੋਲਿੰਗ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਹੈ। ਇਸ ਤਹਿਤ, ਵਿਜ਼ਿਟਰ ਜਾਂ ਵਰਕ ਪਰਮਿਟ ਲੈਣ ਦੇ ਇਚੱਛੁਕ ਵਿਅਕਤੀ ਕੈਨੇਡਾ-ਅਮਰੀਕਾ ਸਰਹੱਦ ‘ਤੇ ਜਾ ਕੇ 24 ਘੰਟਿਆਂ ਦੇ ਅੰਦਰ ਮੁੜ ਕੈਨੇਡਾ ਦਾਖ਼ਲ ਹੁੰਦੇ ਹਨ। ਇਹ ਵਿਧੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਇਸ ਨਾਲ ਅਰਜ਼ੀ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਫ਼ਲੈਗਪੋਲਿੰਗ ਦੇ ਮੱਦਦ ਨਾਲ, ਅਰਜ਼ੀਕਰਤਾ ਨੂੰ ਉਸੇ ਦਿਨ ਵਰਕ ਪਰਮਿਟ ਜਾਰੀ ਕੀਤਾ ਜਾਂਦਾ ਹੈ, ਜੋ ਕਿ ਔਨਲਾਈਨ ਪ੍ਰਕਿਰਿਆ ਨਾਲੋਂ ਕਈ ਗੁਣਾ ਤੇਜ਼ ਹੈ।
ਫ਼ਲੈਗਪੋਲਿੰਗ ਦੀ ਬੰਦਸ਼ ਕਾਰਨ ਵਿਜ਼ਿਟਰ ਹੁਣ ਸਰਹੱਦ ਰਾਹੀਂ ਵਰਕ ਪਰਮਿਟ ਲੈਣ ਯੋਗ ਨਹੀਂ ਰਹਿਣਗੇ। ਜੇਕਰ ਸਰਕਾਰ ਕੋਈ ਨਵੀਂ ਪਾਲਿਸੀ ਨਹੀਂ ਲਿਆਉਂਦੀ, ਤਾਂ ਇਹ ਵਿਜ਼ਿਟਰਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਫ਼ਲੈਗਪੋਲਿੰਗ ਨਾਲ ਜਿੱਥੇ ਸਮੇਂ ਦੀ ਬੱਚਤ ਹੁੰਦੀ ਸੀ, ਉਥੇ ਔਨਲਾਈਨ ਅਰਜ਼ੀਆਂ ‘ਤੇ ਫ਼ਿਰ ਤੋਂ ਜ਼ੋਰ ਪੈਣ ਕਾਰਨ ਇਹ ਪ੍ਰਕਿਰਿਆ ਲੰਮੀ ਹੋ ਸਕਦੀ ਹੈ।
ਸਰਕਾਰ ਵੱਲੋਂ ਅਗਸਤ 2024 ਵਿੱਚ ਹੀ ਔਨਲਾਈਨ ਵਰਕ ਪਰਮਿਟ ਦੇ ਅਰਜ਼ੀਆਂ ‘ਤੇ ਰੋਕ ਲਗਾਈ ਗਈ ਸੀ। ਹੁਣ ਫ਼ਲੈਗਪੋਲਿੰਗ ਬੰਦ ਕਰਨ ਨਾਲ, ਕਈ ਵਿਜ਼ਿਟਰਾਂ ਲਈ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੇ ਰਾਹ ਅਧੂਰੇ ਹੋ ਸਕਦੇ ਹਨ।
ਫ਼ਲੈਗਪੋਲਿੰਗ ਦੀ ਸ਼ੁਰੂਆਤ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਹੋਈ ਸੀ, ਜਦੋਂ ਉਡਾਣਾਂ ਬੰਦ ਹੋਣ ਕਾਰਨ ਕਈ ਵਿਜ਼ਿਟਰਾਂ ਲਈ ਆਪਣੇ ਮੁਲਕਾਂ ਵਾਪਸੀ ਸੰਭਵ ਨਹੀਂ ਸੀ। ਇਸ ਵਿਧੀ ਨਾਲ, ਵਿਜ਼ਿਟਰਾਂ ਨੂੰ ਔਨਲਾਈਨ ਰਾਹੀਂ ਵੀ ਵਰਕ ਪਰਮਿਟ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਪਾਲਿਸੀ 28 ਫ਼ਰਵਰੀ 2025 ਤੱਕ ਚੱਲਣੀ ਸੀ, ਪਰ ਇਸਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਹੈ।
ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਇਸ ਨੀਤੀ ਦੇ ਵਿਕਲਪ ਦੇ ਤੌਰ ‘ਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ, ਜਦ ਤੱਕ ਨਵਾਂ ਮਾਰਗ ਦਰਸ਼ਨ ਨਹੀਂ ਮਿਲਦਾ, ਵਿਜ਼ਿਟਰਾਂ ਅਤੇ ਵਰਕ ਪਰਮਿਟ ਹੋਲਡਰਾਂ ਲਈ ਸੰਭਾਵੀ ਰੁਕਾਵਟਾਂ ਜਾਰੀ ਰਹਿਣਗੀਆਂ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.
ਕੈਨੇਡਾ ਵੱਲੋਂ ਅਮਰੀਕਾ ਦੀ ਸਰਹੱਦ ਤੋਂ ਵੀਜ਼ਾ ਸਹੂਲਤ ਬੰਦ ਕਰਨ ਦਾ ਐਲਾਨ
