ਸਰੀ, (ਏਕਜੋਤ ਸਿੰਘ): ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਹੈ ਕਿ ਕੈਨੇਡਾ ਅਤੇ ਅਮਰੀਕਾ ਨੂੰ ਇਕੱਠੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਚੀਨ ਦਾ ਸਮਰਥਨ ਕਰਨ ਵਾਲੇ ਮੈਕਸੀਕੋ ਨੂੰ ਟੱਕਰ ਦੇ ਸਕਣ ਅਤੇ ਵਪਾਰ ਯੁੱਧ ਵਿੱਚ ਸ਼ਾਮਲ ਹੋਣ ਦੀ ਜਗ੍ਹਾ ਚੀਨ ਦੇ ਖਿਲਾਫ ਸਾਂਝੀ ਕਾਰਵਾਈ ਕਰਨ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਨਾਲ ਵਪਾਰ ਨੂੰ ਵਧਾਉਣ ਅਤੇ ਉੱਤਰੀ ਅਮਰੀਕਾ ਮਾਰਕੀਟ ਵਿੱਚ ਚੀਨੀ ਦਖਲਅੰਦਾਜ਼ੀ ਨੂੰ ਰੋਕਣ ਨੂੰ ਤਰਜੀਹ ਦੇਣਗੇ। ਇਸ ਨਾਲ ਉਹ ਮੈਕਸੀਕੋ ਨੂੰ ਵੀ ਪੇਸ਼ਕਸ਼ ਕਰਦੇ ਹਨ ਕਿ ਉਹ ਇਸ ਗੱਲ ‘ਤੇ ਧਿਆਨ ਦੇਵੇ ਅਤੇ ਆਪਣੇ ਵਪਾਰ ਦੇ ਰਿਸ਼ਤੇ ਚੀਨ ਨਾਲ ਨਹੀ, ਸਗੋਂ ਅਮਰੀਕਾ ਨਾਲ ਸਥਿਰ ਰੱਖੇ।
ਫੋਰਡ ਨੇ ਕਿਹਾ ਕਿ ਉਹ ਅਮਰੀਕਾ ਨੂੰ ਊਰਜਾ ਨਿਰਯਾਤਾਂ ਨੂੰ ਰੋਕਣਾ ਨਹੀਂ ਚਾਹੁੰਦੇ, ਪਰ ਇਹ ਉਨ੍ਹਾਂ ਦੇ ਕੋਲ ਇੱਕ “ਵਿਕਲਪ” ਹੈ ਜੋ ਉਹ ਉਸ ਸਮੇਂ ਵਰਤ ਸਕਦੇ ਹਨ ਜੇ ਨਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 25 ਪ੍ਰਤੀਸ਼ਤ ਟੈਰੀਫ ਲਗਾਉਣਗੇ।
ਫੋਰਡ ਨੇ ਕਿਹਾ, “ਹਾਂ, ਇਹ ਸਾਡੇ ਕੋਲ ਇੱਕ ਵਿਕਲਪ ਹੈ, ਪਰ ਇਹ ਸਾਨੂੰ ਸਭ ਤੋਂ ਆਖਰੀ ਚੋਣ ਹੋਵੇਗੀ। ਮੈਂ ਚਾਹੁੰਦਾ ਹਾਂ ਕਿ ਅਸੀਂ ਅਮਰੀਕਾ ਨਾਲ ਵਪਾਰ ਨੂੰ ਵਧਾਵਾਂ ਅਤੇ ਚੀਨੀ ਦਖਲਅੰਦਾਜ਼ੀ ਨੂੰ ਰੋਕਣ ‘ਤੇ ਧਿਆਨ ਦੇਈਏ, ਜੋ ਮੈਕਸੀਕੋ ਰਾਹੀਂ ਹੋ ਰਹੀ ਹੈ।”
ਉਨ੍ਹਾਂ ਕਿਹਾ “ਮੈਕਸੀਕੋ ਨੂੰ ਇਹ ਫੈਸਲਾ ਲੈਣਾ ਪਵੇਗਾ: ਤੁਸੀਂ ਬੀਜਿੰਗ ਨਾਲ ਹੈ ਜਾਂ ਵਾਸ਼ਿੰਗਟਨ ਨਾਲ?” ਉਹਨਾਂ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਵਪਾਰ ਨੂੰ ਵਧਾ ਕੇ ਰੱਖਣਾ ਚਾਹੀਦਾ ਹੈ। ਫੋਰਡ ਨੇ ਮੈਕਸੀਕੋ ‘ਤੇ ਆਰੋਪ ਲਾਇਆ ਕਿ ਉਹ ਚੀਨੀ ਉਤਪਾਦਾਂ ਨੂੰ ਆਪਣੀ ਮੇਡ-ਇਨ-ਮੈਕਸੀਕੋ ਸਟਿੱਕਰ ਲਗਾ ਕੇ ਅਮਰੀਕਾ ਅਤੇ ਕੈਨੇਡਾ ਵਿਚ ਭੇਜ ਰਹੇ ਹਨ, ਜਿਸ ਨਾਲ ਦੋਨੋਂ ਦੇ ਰੋਜ਼ਗਾਰ ਪ੍ਰਭਾਵਿਤ ਹੋ ਰਹੇ ਹਨ। This report was written by Ekjot Singh as part of the Local Journalism Initiative.
ਕੈਨੇਡਾ ਅਤੇ ਅਮਰੀਕਾ ਆਪਸੀ ਖਿਚੋ-ਤਾਣ ਛੱਡ ਚੀਨ ਦਾ ਮੁਕਾਬਲਾ ਕਰਨ : ਪ੍ਰੀਮੀਅਰ ਫੋਰਡ
