ਵੈਨਕੂਵਰ :-(ਆਈ ਪੀ ਟੀ) ਪੰਜਾਬ ਤੋਂ ਕੈਨੇਡਾ ਲਈ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਸਾਡੇ ਪੱਤਰਕਾਰ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਵੀਰਪਾਲ ਭਗਤਾ ਅਤੇ ਪ੍ਰੈਸ ਕਲੱਬ ਭਗਤਾ ਭਾਈ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸੁਖਦੇਵ ਕੌਰ 72 ਸਾਲ ਪਤਨੀ ਮਲਕੀਤ ਸਿੰਘ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਮਾਤਾ ਸੁਖਦੇਵ ਕੌਰ ਆਪਣੇ ਪਿੱਛੇ ਤਿੰਨ ਪੁੱਤਰ ਅਤੇ ਦੋ ਧੀਆਂ ਨੂੰ ਇਸ ਰੰਗਲੀ ਦੁਨੀਆਂ ਵਿੱਚ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਮਾਤਾ ਸੁਖਦੇਵ ਕੌਰ ਦਾ ਭਗਤਾ ਭਾਈ ਦੇ ਰਾਮ ਬਾਗ ਖਾਨਾਪੱਤੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੱਤਰਕਾਰ ਵੱਖ ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਆਗੂਆਂ ਤੋਂ ਇਲਾਵਾ ਵੱਡੀ ਪੱਧਰ ਤੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਪਰਿਵਾਰ ਤੇ ਦੁੱਖ ਦੇ ਪਹਾੜ ਨੂੰ ਘੱਟ ਕਰਨ ਲਈ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਜਤਿੰਦਰ ਸਿੰਘ ਭੱਲਾ ਚੇਅਰਮੈਨ, ਇੰਦਰਜੀਤ ਸਿੰਘ ਮਾਨ ਚੇਅਰਮੈਨ, ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ਆਗੂ, ਗਗਨਦੀਪ ਸਿੰਘ ਚੇਅਰਮੈਨ, ਹਰਿੰਦਰ ਸਿੰਘ ਹਿੰਦਾ ਹਲਕਾ ਇੰਚਾਰਜ, ਕੁਲਵੰਤ ਸਿੰਘ ਮਲੂਕਾ ਚੇਅਰਮੈਨ, ਸੁਖਜਿੰਦਰ ਸਿੰਘ ਖੋਸਾ ਏ ਐਸ ਆਈ , ਰਕੇਸ਼ ਗੋਇਲ ਸਾਬਕਾ ਪ੍ਰਧਾਨ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਜਥੇਦਾਰ ਫੰਮਣ ਸਿੰਘ ਐਸਜੀਪੀਸੀ ਮੈਂਬਰ, ਬੂਟਾ ਸਿੰਘ ਸਿੱਧੂ ਪ੍ਰਧਾਨ, ਜਗਮੋਹਨ ਲਾਲ ਗਰਗ ਐਮਸੀ, ਸੁਖਜਿੰਦਰ ਸਿੰਘ ਖਾਨਦਾਨ ਐਮਸੀ, ਕੇਸ਼ਵ ਕੁਮਾਰ ਚੇਅਰਮੈਨ, ਸਰਪੰਚ ਅਜਾਇਬ ਸਿੰਘ ਹਮੀਰਗੜ੍ਹ, ਮਨਜੀਤ ਸਿੰਘ ਧੁੰਨਾ, ਯਾਦਵਿੰਦਰ ਸਿੰਘ ਪੱਪੂ, ਗੁਰਪਾਲ ਸਿੰਘ ਢਿਲਵਾਂ ਪ੍ਰਧਾਨ, ਗੋਗੀ ਬਰਾੜ, ਕੁਲਦੀਪ ਕੌਰ ਬਰਾੜ, ਗੁਰਵਿੰਦਰ ਕੌਰ ਭਗਤਾ, ਗੁਲਾਬ ਚੰਦ ਸਿੰਗਲਾ, ਡਾ. ਬਲਜੀਤ ਸਿੰਘ ਦਿਉਲ ਨੇ ਇਸ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਜੀ ਦੇ ਸਸਕਾਰ ਦੀ ਅੰਤਿਮ ਵਿਦਾਈ ਸਮੇਂ ਪੱਤਰਕਾਰ ਗੁਰਤੇਜ ਸਿੰਘ ਸਿੱਧੂ ਜਿਲ੍ਹਾ ਇੰਚਾਰਜ ਬਠਿੰਡਾ, ਅੰਮ੍ਰਿਤਪਾਲ ਵਲਾਣ ਜਿਲਾ ਇੰਚਾਰਜ , ਯਾਦਵਿੰਦਰ ਸਿੰਘ ਭੁੱਲਰ ਜਿਲਾ ਇੰਚਾਰਜ ਬਰਨਾਲਾ, ਸੁਖਨੈਬ ਸਿੰਘ ਸਿੱਧੂ, ਜਿਲਾ ਪ੍ਰਧਾਨ ਪਰਵਿੰਦਰ ਸਿੰਘ ਜੋੜਾ , ਸੋਹਣ ਸਿੰਘ ਬਠਿੰਡਾ, ਮਨਦੀਪ ਸਿੰਘ ਮੱਕੜ, ਗੋਰਾ ਸੰਧੂ, ਰਜਿੰਦਰ ਸਿੰਘ ਮਰਾਹੜ, ਪਰਵੀਨ ਕੁਮਾਰ ਗਰਗ, ਪ੍ਰਿੰਸੀਪਲ ਰਮਨ ਕੁਮਾਰ ਗੁਰੁਕਾਸ਼ੀ, ਪਰਮਪਾਲ ਸਿੰਘ ਸ਼ੈਰੀ ਆਕਸਫੋਰਡ, ਗਗਨ ਬਰਾੜ ਆਕਸਫੋਰਡ , ਪ੍ਰਿੰਸੀਪਲ ਗੁਰਿੰਦਰ ਕੌਰ , ਜਸਪਾਲ ਸਿੰਘ ਵੜਿੰਗ, ਹਰਵਿੰਦਰ ਸਿੰਘ ਛਿੰਦਾ ਕਿੰਗਰਾ, ਸੁਖਦੇਵ ਸਿੰਘ ਭੋਡੀਪੁਰਾ, ਪਰਮਜੀਤ ਸਿੰਘ ਢਿੱਲੋ, ਬਿੰਦਰ ਜਲਾਲ, ਡਾ. ਸਵਰਨ ਭਗਤਾ, ਸਿਕੰਦਰ ਸਿੰਘ ਜੰਡੂ, ਹਰਜੀਤ ਸਿੰਘ ਗਿੱਲ, ਸਿਕੰਦਰ ਸਿੰਘ ਬਰਾੜ, ਸੁਖਮੰਦਰ ਸਿੰਘ ਸਿੱਧੂ, ਸੁਖਚੈਨ ਕਲਿਆਣ, ਸੁਖਪਾਲ ਮਹਿਰਾਜ, ਵਰਿੰਦਰ ਲੱਕੀ ਭਾਈ ਰੂਪਾ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।