Sunday, April 20, 2025
12.4 C
Vancouver

ਕੈਨੇਡਾ ‘ਚ ਕਿੰਗ ਚਾਰਲਸ 3 ਦੀ ਤਾਜਪੋਸ਼ੀ ਨੂੰ ਸਮਰਪਿਤ ਵੱਖ ਵੱਖ ਕਾਰਜਾਂ ਲਈ 15 ਵਿਅਕਤੀ ਸਨਮਾਨਿਤ

 

-ਸਮਰਪਾਲ ਬਰਾੜ ਅਤੇ ਜਗਜੀਤ ਤੂਰ ਦੋ ਪੰਜਾਬੀ ਵੀ ਸ਼ਾਮਲ
ਵੈਨਕੂਵਰ, (ਪਰਮਜੀਤ ਸਿੰਘ): ਜਿਵੇਂ ਜਿਵੇਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਪਹੁੰਚ ਕੇ ਮੱਲਾਂ ਮਾਰੀਆਂ ਹਨ ਤਿਵੇਂ ਤਿਵੇਂ ਵਿਦੇਸ਼ੀ ਸਰਕਾਰਾਂ ਜਾਂ ਸਥਾਨਕ ਸਰਕਾਰਾਂ ਇਕੱਲੇ ਪੰਜਾਬੀਆਂ ਨੂੰ ਹੀ ਨਹੀਂ ਸਗੋਂ ਸਮੂਹ ਭਾਈਚਾਰੇ ਦੇ ਉਨ੍ਹਾਂ ਵਿਅਕਤੀਆਂ ਨੂੰ ਸਮੇਂ ਸਮੇਂ ਮੁਤਾਬਿਕ ਸਨਮਾਨਿਤ ਕਰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ਦੀ ਗੋਦ ਵਿੱਚ ਫ਼ਰੇਜਰ ਦਰਿਆ ਦੇ ਕੰਢੇ ਵੱਸਦੇ ਸ਼ਹਿਰ ਮਿਸ਼ਨ ਵਿਖੇ ਕਿੰਗ ਚਾਰਲਸ ਤਿੰਨ ਦੀ ਤਾਜਪੋਸ਼ੀ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਭਾਈਚਾਰੇ ਦੇ ਉਨ੍ਹਾਂ 15 ਵਿਅਕਤੀਆਂ ਨੂੰ ਕਮਿਊਨਿਸਟੀ ਅਵਾਰਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਸਮਾਜ ਦੀ ਬਿਹਤਰੀ ਲਈ ਅਹਿਮ ਕਾਰਜ ਕੀਤੇ ਹਨ। ਇਨ੍ਹਾਂ ਵਿਅਕਤੀਆਂ ਵਿੱਚ ਸਮਰਪਾਲ ਸਿੰਘ ਬਰਾੜ ‘ਭਗਤਾ ਭਾਈ’ ਅਤੇ ਜਗਜੀਤ ਸਿੰਘ ਤੂਰ, ਦੋ ਪੰਜਾਬੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਤਨ ਮਨ ਨਾਲ ਸਮਾਜਿਕ ਕੰਮਾਂ ਵਿੱਚ ਸਮੂਹ ਭਾਈਚਾਰਿਆਂ ਦੀ ਸੇਵਾ ਲਈ ਵੱਡਾ ਯੋਗਦਾਨ ਪਾਇਆ ਹੈ। ਮਿਸ਼ਨ ਐਬਟਸਫੋਰਡ ਤੋਂ ਮੈਂਬਰ ਪਾਰਲੀਮੈਂਟ ਬਰੈਡ ਵਿਸ ਨੇ ਸਨਮਾਨ ਲਈ ਚੁਣੇ ਗਏ ਵਿਅਅਕਤੀਆਂ ਨੂੰ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ।